ਪਠਾਨਕੋਟ, 27 ਫਰਵਰੀ (ਪੰਜਾਬ ਪੋਸਟ ਬਿਊਰੋ) – ਨਹਿਰੂ ਯੂਵਾ ਕੇਂਦਰ ਸੰਗਠਨ ਯੂਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵੱਲੋ
ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਦੁਨੇਰਾ ਵਿਖੇ ਕੈਂਪ ਕਮਾਂਡਰ ਜ਼ਿਲ੍ਹਾ ਯੂਥ ਕੋ-ਆਡੀਨੇਟਰ ਬਿਕਰਮ ਸਿੰਘ ਗਿੱਲ ਅਤੇ ਸੈਮਸਨ ਮਸੀਹ ਦੀ ਦੇਖ-ਰੇਖ ਹੇਠ ਚੱਲ ਰਹੇ 7 ਰੋਜ਼ਾ ਸਾਹਸਿਕ ਕੈਂਪ ਵਿੱਚ ਅੱਜ ਨੌਜਵਾਨਾਂ ਨੂੰ ਦੁਨੇਰਾ ਦੀਆਂ ਪਹਾੜੀਆਂ ਵਿੱਚ ਰਿਵਰ ਕ੍ਰਾਸਿੰਗ (ਨਦੀ ਪਾਰ ਕਰਨ) ਦੀ ਟ੍ਰੇਨਿੰਗ ਦਿੱਤੀ ਗਈ।ਜਿਸ ਵਿੱਚ ਚੀਫ ਇੰਸਟਕਟਰ ਗੁਰਦੇਵ ਰਾਣਾ ਅਤੇ ਕੋਚ ਸਕੁੰਤਲਾ ਤੇ ਸੁਮਨ ਨੇ ਨੌਜਵਾਨਾਂ ਨੂੰ ਰੱਸੀ ਦੇ ਸਹਾਰੇ ਨਾਲ ਨਦੀਆਂ ਤੇ ਪਹਾੜੀਆਂ ਨੂੰ ਪਾਰ ਕਰਨ ਦੇ ਗੁਰ ਦੱਸੇ।ਇਸ ਦੇ ਨਾਲ-ਨਾਲ ਨੌਜਵਾਨਾਂ ਨੂੰ ਰਾਕ ਕਲਾਬਿੰਗ ਦੀ ਟ੍ਰੇਨਿੰਗ ਵੀ ਦਿਤੀ ਗਈ ਇਸ ਮੌਕੇ ਆਸ਼ਾ ਭਗਤ, ਰਾਕੀ ਮਹਿਰਾ, ਵਿਸ਼ਾਲੀ, ਜਤਿਨ, ਪ੍ਰਕਾਸ਼ ਚੌਧਰੀ, ਸ਼ਿਵਾਨੀ, ਗੌਰਵ, ਅਜੇ ਆਦਿ ਹਾਜਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media