Saturday, November 9, 2024

ਜਨਵਰੀ ਤੇ ਫਰਵਰੀ ਮਹੀਨੇ 10123 ਸਕੂਲੀ ਬੱਚਿਆਂ ਦਾ ਦੀਆਂ ਅੱਖਾਂ ਦਾ ਕੀਤਾ ਚੈਕਅੱਪ – ਸਿਵਲ ਸਰਜਨ

ਪਠਾਨਕੋਟ, 1 ਮਾਰਚ  (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਪ੍ਰੋਗਾਮ ਫਾਰ ਕੰਟਰੋਲ ਆਫ ਬਲਾਇੰਡਨੈਸ ਦੇ ਤਹਿਤ ਸਿਹਤ ਵਿਭਾਗ ਵਲੋਂ PPN0103201811ਲਗਾਏ ਗਏ ਮੁਫਤ ਚੈਕਅਪ ਕੈਂਪਾਂ ਦੌਰਾਨ ਇਸ ਸਾਲ ਦੇ ਜਨਵਰੀ ਅਤੇ ਫਰਵਰੀ ਮਹੀਨੇ ‘ਚ ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਲਗਭਗ 10123 ਸਕੂਲੀ ਬੱਚਿਆਂ ਦਾ ਸਿਵਲ ਹਸਪਤਾਲ ਪਠਾਨਕੋਟ ਵਿੱਚ ਅੱਖਾਂ ਦੇ ਮਾਹਿਰ ਡਾਕਟਰਾਂ ਅਤੇ ਓਪਥੈਲਮਿਕ ਅਫਸਰਾਂ ਵਲੋਂ ਅੱਖਾਂ ਦਾ ਚੈਕਅੱਪ ਕੀਤਾ ਗਿਆ।ਚੈਕਅਪ ਦੌਰਾਨ ਬੱਚਿਆਂ ਨੂੰ ਮੁਫਤ ਐਨਕਾਂ ਵੀ ਦਿੱਤੀਆਂ ਜਾਣਗੀਆਂ।ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸਹਾਇਕ ਸਿਵਲ ਸਰਜਨ-ਕਮ-ਨੋਡਲ ਅਫਸਰ (ਐਨ.ਪੀ.ਸੀ.ਬੀ) ਡਾ. ਅਦਿੱਤੀ ਸਲਾਰੀਆ ਨੇ ਦੱਸਿਆ ਕਿ ਸਿਹਤ ਵਿਭਾਗ ਵਲੋ ਸਕੂਲੀ ਬੱਚਿਆਂ ਦੇ ਅੱਖਾਂ ਦੀ ਸਕਰੀਨਿੰਗ ਸਿਵਲ ਹਸਪਤਾਲ ਪਠਾਨਕੋਟ ਵਿਖੇ ਕੀਤੀ ਜਾ ਰਹੀ ਹੈ।ਸਕਰੀਨਿੰਗ ਦੌਰਾਨ ਜਿਹੜੇ ਬਚਿਆਂ ਵਿਚ  ਪਾਇਆ ਗਿਆ ਹੈ ਉਹਨਾਂ ਦਾ ਸਿਹਤ ਵਿਭਾਗ ਵਲੋ ਮੁਫਤ ਇਲਾਜ ਕੀਤਾ ਜਾਵੇਗਾ।ਇਹਨਾਂ ਬੱਚਿਆਂ ਨੂੰ ਸਕੂਲ ਤੋਂ ਹਸਪਤਾਲ ਅਤੇ ਵਾਪਿਸ ਸਕੂਲ ਤੱਕ ਛੱਡਣ ਦਾ ਕੰਮ ਸਿਹਤ ਵਿਭਾਗ ਦੀ ਗਡੀਆਂ ਵਲੋ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਜ਼ਿਆਦਾ ਦਰ ਬੱਚਿਆਂ ਦੀ ਨਜ਼ਰ ਕਮਜ਼ੋਰ ਹੋਣ ਦਾ ਕਾਰਨ ਟੈਲੀਵਿਜ਼ਨ, ਵੀਡੀਓ ਗੇਮਸ, ਕੰਪਿਊਟਰ ਅਤੇ ਮੋਬਾਇਲ ਆਦਿ ਦੀ ਲੋੜ ਤੋਂ ਵੱਧ ਵਰਤੋਂ ਕਰਨੀ ਹਨ।ਇਹਨਾਂ ਦੇ ਇਸਤੇਮਾਲ ਨਾਲ ਅੱਖਾਂ ਦੀ ਰੋਸ਼ਨੀ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਅਤੇ ਕਲਾਸ ’ਚ ਜਾਂ ਪੜਨ ਵੇਲੇ ਬਹੁਤ ਦਿੱਕਤ ਪੇਸ਼ ਆਉਂਦੀ ਹੈ।ਇਹਨਾਂ ਮੁਸ਼ਕਿਲਾਂ ਨੂੰ ਧਿਆਨ’ਚ ਰੱਖਦੇ ਹੋਏ ਸਿਹਤ ਵਿਭਾਗ ਵਲੋ ਕਮਜ਼ੋਰ ਨਜ਼ਰਾਂ ਵਾਲਿਆਂ ਬੱਚਿਆਂ ਨੂੰ ਮੁਫਤ ਚਸ਼ਮੇ ਦਿੱਤੇ ਜਾ ਰਹੇ ਹਨ ਤਾਂ ਕਿ ਉਹਨਾਂ ਨੂੰ ਪੜਾਈ ਦੇ ਦੌਰਾਨ ਮੁਸ਼ਕਿਲਾਂ ਨਾ ਆਉਣ।ਅੱਖਾਂ ਦੀ ਨਜ਼ਰ ਬਾਰੇ ਉਹਨਾਂ ਹੋਰ ਸੁਝਾਵ ਦਿੰਦੇ ਹੋਏ ਦੱਸਆ ਕਿ ਅੱਖਾਂ ਨੂੰ ਹਰ ਰੋਜ਼ 2-3 ਬਾਰ ਸਾਫ ਪਾਣੀ ਨਾਲ ਧੋਵੋ ਅਤੇ ਧੂੜ, ਮਿੱਟੀ, ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਬਚਾ ਕੇ ਰੱਖੋ।ਕੰਪਿਊਟਰ ਦੀ ਸਕਰੀਨ ਦੀ ਰੋਸ਼ਨੀ ਨੂੰ ਘੱਟ ਰਖੋ ਅਤੇ ਲਗਾਤਾਰ ਕੰਮ ਕਰਦੇ ਸਮੇਂ ਅੱਖਾਂ ਨੂੰ ਥੋੜਾ-ਥੋੜਾ ਵਿਸ਼ਰਾਮ ਵੀ ਦੇਵੋ।ਉਨਾਂ ਦੱਸਿਆ ਕਿ ਜੇਕਰ ਕੋਈ ਬੱਚਾ ਆਪਣੀਆਂ ਅੱਖਾਂ ਨੂੰ ਬਾਰ-ਬਾਰ ਮਾਲਦਾ ਹੈ ਜਾਂ ਟੀ.ਵੀ ਦੇਖਦੇ ਹੋਏ ਜਾਂ ਪੜਨ ਵੇਲੇ ਸਿਰ ਦਰਦ ਦੀ ਸ਼ਿਕਾਇਤ ਕਰੇ ਤਾਂ ਇਹ ਕਮਜ਼ੋਰ ਨਜ਼ਰ ਹੋਣ ਦੀ ਨਿਸ਼ਾਨੀ ਹੈ।ਇਸੇ ਤਰਾ੍ਹ ਹੀ ਜੇਕਰ ਬੱਚਾ ਇੱਕ ਅੱਖ ਬੰਦ ਕਰਕੇ ਟੀ.ਵੀ ਜਾਂ ਵੀਡੀਓ ਗੇਮ ਖੇਲੇ ਤਾਂ ਸਮਝੋ ਕਿ ਉਸ ਨੂੰ ਐਨਕ ਲੱਗਣ ਵਾਲੀ ਹੈ।ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਰਮੇਸ਼ ਡੋਗਰਾ ਤੋ ਇਲਾਵਾ ਓਪਥੈਲਮਿਕ ਅਫਸਰ ਸੁਰਿੰਦਰ ਕੁਮਾਰ, ਮੈਡਮ ਮਨਜਿੰਦਰ ਕੌਰ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਿਖੇ ‘ਲਿਖ ਨੀ ਕਲਮੇ ਮੇਰੀਏ’ ਪੁਸਤਕ ਲੋਕ ਅਰਪਿਤ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ …

Leave a Reply