Friday, October 2, 2026

ਤਿੰਨ ਨੌਜਵਾਨਾਂ ਦੀ ਵੱਖ-ਵੱਖ ਘਟਨਾਵਾਂ ’ਚ ਮੌਤ, 50 ਸਾਲਾਂ ਬਜ਼ੁੱਰਗ ਨੇ ਕੀਤੀ ਖੁਦਕੁਸ਼ੀ

ਬਠਿੰਡਾ, 3 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਬਠਿੰਡਾ ਜਿਲ੍ਹੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਦੀ ਖ਼ਬਰ ਪ੍ਰਾਪਤ ਹੋਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਗੰਗਾ ਨਗਰ ਰੇਲਵੇ ਲਾਈਨ ਜਨਤਾ ਨਗਰ ਕੋਲ ਲਾਸ਼ ਮਿਲੀ।ਸਹਾਰਾ ਜਨ ਸੇਵਾ ਦੇ ਵਰਕਰਾਂ ਤੋਂ ਇਲਾਵਾ ਜੀ.ਆਰ.ਪੀ ਦੀ ਪੁਲਿਸ ਨੇ ਮੌਕੇ ’ਤੇ ਜਾ ਕੇ ਤਫ਼ਤੀਸ਼ ਕੀਤੀ।ਬਾਅਦ ਵਿੱਚ ਲਾਸ਼ ਦੀ ਸ਼ਨਾਖ਼ਤ ਨੌਜਵਾਨ ਹਲਵਾਈ ਵਜੋਂ ਹੋਈ ਜੋ ਨੇਪਾਲੀ ਸੀ ਤੇ  ਗੋਪਾਲ ਨਗਰ ਬਠਿੰਡਾ ਵਿਖੇ ਰਹਿ ਰਿਹਾ ਸੀ।
ਸ਼ਹਿਰ ਦੇ ਹੀ ਗੋਪਾਲ ਨਗਰ ਦੀ ਗਲੀ ਨੰਬਰ 9 ਵਿੱਚ ਰਹਿਣ ਵਾਲੇ ਸ਼ਤੀਸ ਕੁਮਾਰ 50 ਪੁੱਤਰ ਰਾਮ ਮੂਰਤੀ ਨੇ ਆਪਣੇ ਘਰ ਵਿੱਚ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ।ਪਰਿਵਾਰਕ ਮੇਂਬਰਾਂ ਦੇ ਅਨੁਸਾਰ ਮ੍ਰਿਤਕ ਬਿਮਾਰ ਰਹਿਣ ਕਾਰਨ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਇਸ ਕਾਰਨ ਹੀ ਉਸ ਨੇ ਇਹ ਕਦਮ ਉਠਾਇਆ।ਕੈਨਾਲ ਕਲੋਨੀ ਦੀ ਪੁਿਲਸ ਨੇ ਜਾਂਚ ਪੜਤਾਲ ਕਰਨ ਉਪਰੰਤ ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ।
ਇਕ ਹੋਰ ਘਟਨਾ ‘ਚ ਬਠਿੰਡਾ ਮਾਨਸਾ ਰੋਡ ਤੇ ਮੋਟਰਸਾਈਕਲ ਸਵਾਰ ਜਗਸੀਰ ਸਿੰਘ ਪੁੱਤਰ ਮਨਜੀਤ ਸਿੰਘ (29) ਆਪਣੇ ਪਿੰਡ ਗਲਾਬ ਗੜ੍ਹ ਜਾ ਰਿਹਾ ਸੀ ਕਿ ਅਚਾਨਕ ਹੀ ਆਪਣਾ ਸੰਤੁਲਨ ਗੁਆ ਬੈਠਾ ਅਤੇ ਦਰੱਖਤ ਨਾਲ ਜਾ ਟਕਰਾਇਆ।ਸਹਾਰਾ ਜਨ ਸੇਵਾ ਦੇ ਵਰਕਰਾਂ ਵੱਲੋਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਲੇਕਿਨ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਇਸ ਤੋਂ ਇਲਾਵਾ ਇਕ ਹੋਰ ਨੋਜਵਾਨ ਜੋ ਕਿ ਨਸ਼ੇ ਆਦਿ ਕਰਨ ਵਾਲਾ ਸਥਾਨਕ ਗੋਲਡਿੱਗੀ ਕੋਲ ਮਰਿਆ ਪਾਇਆ ਗਿਆ।ਜਾਣਕਾਰੀ ਅਨੁਸਾਰ ਮਿ੍ਰਤਕ ਜੋ ਕਿ 25 ਕੁ ਸਾਲ ਦਾ ਸੀ ਗੋਲਡਿੱਗੀ ਦੇ ਹੇਠ ਹੀ ਆਪਣਾ ਨਿਵਾਸ ਕਰਦਾ ਸੀ ਅਤੇ ਨਸ਼ੇ ਆਦਿ ਦਾ ਸੇਵਨ ਕਰਨ ਵਾਲਾ ਸੀ। ਜਿਸ ਦੀ ਜਾਂਚ ਕੋਤਵਾਲੀ ਪੁਲਿਸ ਦੇ ਏ.ਐਸ.ਆਈ ਕਰਮ ਸਿੰਘ ਅਤੇ ਮੁੱਖ ਇੰਚਾਰਜ ਨੇ ਘਟਨਾ ਸਥਾਨ ’ਤੇ ਪਹੰੁਚ ਕੇ ਕੀਤੀ ਅਤੇ ਸਹਾਰਾ ਜਨ ਸੇਵਾ ਦੇ ਮੈਂਬਰਾਂ ਨੂੰ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ’ਚ ਪੋਸਟਮਾਰਟਮ ਲਈ ਸੋਂਪ ਦਿੱਤੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply