ਬਠਿੰਡਾ, 3 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਸਲਾਨਾ ਅਥਲੈਟਿਕ ਮੀਟ ਕਰਵਾਈ ਗਈ।ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਤਾਂਘੀ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ `ਤੇ ਸਵਾਗਤ ਕੀਤਾ।ਕਾਲਜ ਦੀਆਂ ਵਿਦਿਆਰਥਣਾਂ ਵਲੋਂ ਚਾਰ ਹਾਊਸਾਂ, ਸਰੋਜਨੀ ਨਾਇਡੂ, ਅੰਮ੍ਰਿਤਾ ਪ੍ਰੀਤਮ, ਕਲਪਨਾ ਚਾਵਲਾ ਅਤੇ ਮਦਰ ਟਰੇਸਾ ਅਧੀਨ ਮਾਰਚ ਪਾਸਟ ਕੀਤਾ ਗਿਆ ਅਤੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ।ਇਸ ਉਪਰੰਤ ਰਿੀਤਕਾ ਨੇ ਖੇਡਾਂ ਨੂੰ ਨਿਯਮਾਂ ਅਧੀਨ ਖੇਡਣ ਲਈ ‘ਸਹੁੰ’ ਚੁਕਵਾਈ।ਕਾਲਜ ਦੀਆਂ ਵਧੀਆ ਖਿਡਾਰਣਾਂ ਲਵਪ੍ਰੀਤ, ਰੁਪਿੰਦਰ, ਬੇਅੰਤ ਅਤੇ ਕੁਲਵਿੰਦਰ ਵਲੋਂ ‘ਮਿਸ਼ਾਲ’ ਦੀ ਰਸਮ ਨਿਭਾਈ ਗਈ।ਇਸ ਉਪਰੰਤ ਕਾਲਜ ਦੀਆਂ ਵਿਦਿਆਰਥਣਾਂ ਦੁਆਰਾ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ ਜਿਸ ਵਿਚ ਗਤਕਾ, ਗਰੁੱਪ ਡਾਂਸ ਅਤੇ ਗਰੁੱਪ ਸੌਂਗ ਸ਼ਾਮਿਲ ਸਨ।
ਇਸ ਉਪਰੰਤ ਖੇਡਾਂ ਦੀ ਸ਼ੁਰੂੂਆਤ ਕੀਤੀ ਗਈ ਜਿਸ ਵਿਚ ਵਿਦਿਆਰਥਣਾਂ ਨੇ ਆਪਣੀ ਵਧੀਆ ਪੇਸ਼ਕਾਰੀ ਦਿੱਤੀ ਅਤੇ ਵੱਖ-ਵੱਖ ਪੁਜੀਸ਼ਨਾਂ ਪ੍ਰਾਪਤ ਕੀਤੀਆਂ।ਤਿੰਨ ਟੰਗੀ ਰੇਸ ਵਿਚ ਮੋਨਿਕਾ ਅਤੇ ਕਾਜਲ ਨੇ ਪਹਿਲੀ, ਮਨਪ੍ਰੀਤ ਅਤੇ ਸੁਖਪ੍ਰੀਤ ਨੇ ਦੂਜਾ ਅਤੇ ਸੁਖਪ੍ਰੀਤ ਅਤੇ ਰਮਨਦੀਪ ਨੇ ਤੀਜਾ ਸਥਾਨ ਹਾਸਲ ਕੀਤਾ।ਬੈਕ ਰੇਸ ਵਿਚ ਪਰਮਜੀਤ ਕੌਰ ਨੇ ਪਹਿਲਾ, ਮਨਵੀਰ ਕੌਰ ਨੇ ਦੂਜਾ ਅਤੇ ਨੀਤੂ ਬਾਲਾ ਨੇ ਤੀਜਾ ਸਥਾਨ ਹਾਸਲ ਕੀਤਾ।ਫਾਸਟ ਸਾਇਕਲ ਰੇਸ ਵਿਚ ਸ਼ਾਲੂ ਨੇ ਪਹਿਲਾ, ਲਵਪ੍ਰੀਤ ਨੇ ਦੂਜਾ ਅਤੇ ਸ਼ਵੇਤਾ ਅਗਰਵਾਲ ਨੇ ਤੀਜਾ ਸਥਾਨ ਹਾਸਲ ਕੀਤਾ।ਸਲੋਅ ਸਾਇਕਲਿੰਗ ਵਿਚ ਰੇਖਾ ਨੇ ਪਹਿਲਾ, ਰਵੀਨਾ ਸ਼ਰਮਾ ਨੇ ਦੂਜਾ ਅਤੇ ਅਮਨਦੀਪ ਦੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸ਼ਾਟ ਪੁੱਟ ਵਿਚ ਲਵਪ੍ਰੀਤ ਕੌਰ ਨੇ ਪਹਿਲਾ, ਰੁਪਿੰਦਰ ਕੌਰ ਨੇ ਦੂਜਾ ਅਤੇ ਨਰਵੀਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।100 ਮੀਟਰ ਰੇਸ ਵਿਚ ਸੁਖਵਿੰਦਰ ਕੌਰ ਨੇ ਪਹਿਲਾ,ਇੰਦੂ ਸ਼ਰਮਾਂ ਨੇ ਦੂਜਾ ਅਤੇ ਖੁਸ਼ਬੂ ਨੇ ਤੀਜਾ ਸਥਾਨ ਹਾਸਲ ਕੀਤਾ।ਡਿਸਕਸ ਥ੍ਰੋ ਵਿਚ ਸੁਖਵੀਰ ਨੇ ਪਹਿਲਾ, ਰੁਪਿੰਦਰ ਨੇ ਦੂਜਾ ਅਤੇ ਨਰਵੀਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। 200 ਮੀ. ਰੇਸ ਵਿਚ ਇੰਦੂ ਸ਼ਰਮਾ ਨੇ ਪਹਿਲਾ ਸਥਾਨ,ਸੁਖਵਿੰਦਰ ਕੌਰ ਨੇ ਦੂਜਾ ਸਥਾਨ, ਕਮਲਪ੍ਰੀਤ ਨੇ ਤੀਜਾ ਸਥਾਨ ਹਾਸਿਲ ਕੀਤਾ। ਲੌਂਗ ਜੰਪ ਵਿਚੋਂ ਸੁਖਜਿੰਦਰ ਕੌਰ ਨੇ ਪਹਿਲਾ, ਇੰਦੂ ਸ਼ਰਮਾ ਨੇ ਦੂਜਾ ਅਤੇ ਡੋਲੀ ਨੇ ਤੀਜਾ ਸਥਾਨ ਹਾਸਿਲ ਕੀਤਾ।
ਔਬਸਟੈਕਲ ਰੇਸ ਵਿਚ ਹਰਵਿੰਦਰ ਕੌਰ ਨੇ ਪਹਿਲਾ ਸਥਾਨ, ਅੰਜਲੀ ਨੇ ਦੂਜਾ ਅਤੇ ਨੀਤੂ ਬਾਲਾ ਨੇ ਤੀਜਾ ਸਥਾਨ ਹਾਸਿਲ ਕੀਤਾ।ਜੈਵਲਿਨ ਥ੍ਰੋ ਵਿਚ ਮਨਦੀਪ ਕੌਰ ਨੇ ਪਹਿਲਾ ਸਥਾਨ, ਰੁਪਿੰਦਰ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਹਰਮਨਜੋਤ ਨੇ ਤੀਜਾ ਸਥਾਨ ਹਾਸਿਲ ਕੀਤਾ।ਪ੍ਰੋ. ਵੀਰਪਾਲ ਕੌਰ ਅਤੇ ਮਿਸਿਜ਼ ਅਮਨਦੀਪ ਕੌਰ ਅਤੇ ਉਨ੍ਹਾ ਦੀ ਸਹਿਯੋਗੀ ਟੀਮ ਦੁਆਰਾ ਅਥਲੈਟਿਕ ਮੀਟ ਦੇ ਸਾਰੇ ਕਾਰਜਾਂ ਨੂੰ ਬੜੀ ਜਿੰਮੇਵਾਰੀ ਨਾਲ ਨਿਭਾਇਆ ਗਿਆ।ਇਸ ਸਮਾਗਮ ਦੌਰਾਨ ਐਸ.ਐਸ.ਡੀ.ਗਰਲਜ਼ ਦੀ ਵਿਦਿਆਰਥਣ ਇੰਦੂ ਸ਼ਰਮਾ ਬੀ.ਏ.ਭਾਗ ਦੂਜਾ, ਖੁਸ਼ਬੂ ਬੀ.ਸੀ.ਏ ਭਾਗ ਪਹਿਲਾ ਅਤੇ ਬੀਏਐਂਡ ਦੀ ਵਿਦਿਆਰਥਣ ਨੀਤੂ ਬਾਲਾ ਨੂੰ ਬੈਸਟ ਅਥਲੀਟ ਚੁਣਿਆ ਗਿਆ।ਜਦੋਂ ਕਿ ਓਵਰ ਆਲ ਬੈਸਟ ਅਥਲੀਟ ਐਸ.ਐਸ.ਡੀ ਗਰਲਜ਼ ਕਾਲਜ ਦੀ ਇੰਦੂ ਸ਼ਰਮਾਂ ਨੂੰ ਚੁਣਿਆ ਗਿਆ।ਮੁੱਖ ਮਹਿਮਾਨ ਅਤੇ ਤਿੰਨਾਂ ਕਾਲਜਾਂ ਦੇ ਪ੍ਰਿੰਸੀਪਲ ਦੁਆਰਾ ਵੱਖ-ਵੱਖ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਅਤੇ ਮੈਡਲ ਪ੍ਰਦਾਨ ਕੀਤੇ ਗਏ।ਇਸ ਸਮਾਗਮ ਦੌਰਾਨ ਡਾ. ਊਸ਼ਾ ਸ਼ਰਮਾ ਪ੍ਰੋ. ਮੋਨਿਕਾ ਬਾਂਸਲ ਅਤੇ ਪ੍ਰੋ. ਮਨਿੰਦਰ ਕੌਰ ਵਲੋਂ ਮੰਚ ਸੰਚਾਲਨ ਦਾ ਕੰਮ ਬਾਖੂਬੀ ਨਿਭਾਇਆ ਗਿਆ।
ਇਸ ਦੌਰਾਨ ਪ੍ਰਮੋਦ ਮਿੱਤਲ (ਸੀ.ਏ) ਪ੍ਰਧਾਨ ਐਸ.ਐਸ.ਡੀ ਸਭਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਕਾਲਜ ਪ੍ਰਧਾਨ ਸੀਨੀਅਰ ਐਡਵੋਕੇਟ ਸੋਮਨਾਥ ਬਾਘਲਾ, ਉਪ ਪ੍ਰਧਾਨ ਐਡਵੋਕੇਟ ਯਸ਼ਵੰਤ ਰਾਏ ਸਿੰਗਲਾ, ਸਕੱਤਰ ਐਡਵੋਕੇਟ ਜੇ.ਕੇ ਗੁਪਤਾ, ਸਕੱਤਰ ਅਜੈ ਗੁਪਤਾ ਅਤੇ ਤਿੰਨਾ ਕਾਲਜਾਂ ਦੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਤਾਂਘੀ, ਡਾ. ਨੀਰੂ ਗਰਗ ਅਤੇ ਡਾ. ਅਨੂ ਮਲਹੋਤਰਾ ਦੁਆਰਾ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ।ਇਸ ਮੌਕੇ ਐਸ.ਐਸ.ਡੀ ਸਭਾ ਦੇ ਉਪ ਪ੍ਰਧਾਨ ਜੇ.ਪੀ ਗੋਇਲ, ਜਨਰਲ ਸਕੱਤਰ ਸੁਭਾਸ਼ ਗੁਪਤਾ, ਵਿੱਤ ਸਕੱਤਰ ਸੁਰੇਸ਼ ਬਾਂਸਲ ਅਤੇ ਕਾਰਜਕਾਰੀ ਸਕੱਤਰ ਰਮੇਸ਼ ਗੋਇਲ ਨੇ ਵੀ ਸ਼ਿਰਕਤ ਕੀਤੀ।ਇਨ੍ਹਾਂ ਦੇ ਨਾਲ ਹੀ ਪ੍ਰਸਿੱਧ ਗਾਇਕ ਪ੍ਰਗਟ ਭਾਗੂ ਅਤੇ ਉਨ੍ਹਾਂ ਦੇ ਸਪੁੱਤਰ ਰੁਖਸਾਰ ਭਾਗੂ ਨੇ ਵੀ ਆਪਣੀ ਪੇਸ਼ਕਾਰੀ ਦੁਆਰਾ ਸਮਾਗਮ ਵਿਚ ਰੰਗ ਬੰਨਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …