Sunday, August 16, 2026

`ਪੰਛੀ ਪਿਆਰੇ` ਮੁਹਿੰਮ ਤਹਿਤ ਪੰਛੀਆਂ ਲਈ ਲਗਾਏ ਰੈਣ ਬਸੇਰੇ

ਸੰਦੌੜ੍ਹ, 19 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਮਾਹਮਦਪੁਰ ਵਿਖੇ ਪਿੰਡ ਦੇ ਉਦਮੀ ਨੌਜਵਾਨਾਂ ਨੇ ਨਗਰ ਦੇ ਸਹਿਯੋਗ ਨਾਲ PPN1903201808ਸੰਤ ਬਾਬਾ ਉਤਰ ਦੇਵ ਦੀ ਯਾਦ ਵਿੱਚ ਪਿੰਡ ਦੇ ਵਿੱਚ ਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਰਾਜੇਸ਼ ਰਿਖੀ ਦੀ ਪ੍ਰੇਰਨਾ ਸਦਕਾ ਪੰਛੀਆਂ ਦੀਆਂ ਦਿਨੋ ਦਿਨ ਖਤਮ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਉਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਆਲੇ ਦੁਆਲੇ ਲੱਕੜੀ ਦੇ ਆਲ੍ਹਣੇ ਲਗਾ ਕੇ ਪੰਛੀਆਂ ਨੂੰ ਬਚਾਉਣ ਦਾ ਵੱਡਾ ਯਤਨ ਕੀਤਾ ਹੈ।ਇਸ ਮੌਕੇ ਨੌਜਵਾਨਾਂ ਨੇ ਮੁਹਿੰਮ ਤਹਿਤ ਵੱਧ ਤੋਂ ਵੱਧ ਦਰੱਖਤ ਲਗਾਉਣ ਦਾ ਅਹਿਦ ਵੀ ਲਿਆ।ਇਸ ਮੌਕੇ ਪਿੰਡ ਦੇ ਸਰਪੰਚ ਸੂਰਜ ਭਾਨ, ਸਮਾਜ ਸੇਵੀ ਕਰਤਾਰ ਸਿੰਘ ਅਲੀਪੁਰ,ਲਖਵੀਰ ਸਿੰਘ ਪੰਚ,ਮਾਸਟਰ ਦੀਵਾਨ ਸਿੰਘ, ਕਰਮਜੀਤ ਸਿੰਘ, ਗੁਰਮੀਤ ਸਿੰਘ, ਹਰਬੰਸ਼ ਸਿੰਘ, ਬਲਵੀਰ ਸਿੰਘ, ਮੇਲ ਮਾਹਮਦਪੁਰੀ, ਹੰਸਾ ਸਿੰਘ, ਕਰਮਜੀਤ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ, ਸੰਦੀਪ ਸਿੰਘ, ਜਾਫਰ ਮੁਹੰਮਦ, ਬੂਟਾ ਖਾਂ, ਸਮਸਾਦ ਮੁਹੰਮਦ ਆਦਿ ਕਈ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply