Wednesday, December 31, 2025

ਸਿੱਖ ਬੀਬੀਆਂ ਨੂੰ ਹੈਲਮੇਟ ਤੋਂ ਛੋਟ ਦੇਣ ਦੇ ਫੈਸਲੇ ਦਾ ਦਿੱਲੀ ਕਮੇਟੀ ਵੱਲੋਂ ਸਵਾਗਤ

manjit singh gk 1

ਨਵੀਂ ਦਿੱਲੀ, 6 ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਵੱਲੋਂ ਦੋਪਹੀਆ ਵਾਹਨ ਤੇ ਪਿੱਛੇ ਬੈਠਣ ਵਾਲੀਆਂ ਸਿੱਖ ਬੀਬੀਆਂ ਨੂੰ ਹੈਲਮੇਟ ਤੋਂ ਛੋਟ ਦੇਣ ਦੇ ਦਿੱਤੇ ਗਏ ਫੈਸਲੇ ਤੇ ਖੁਸ਼ੀ ਪ੍ਰਗਟਾਈ ਹੈ। ਮੀਡੀਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਸਿੱਖ ਬੀਬੀਆਂ ਨੂੰ ਪਹਿਚਾਣ ਪੱਤਰ ਦਿਖਾ ਕੇ ਹੈਲਮੇਟ ਪਾਉਣ ਤੋਂ ਦਿੱਤੀ ਗਈ ਛੋਟ ਨੂੰ ਚੰਗਾ ਕਦਮ ਕਰਾਰ ਦਿੱਤਾ ਹੈ। ਸਿੱਖ ਧਰਮ ‘ਚ ਟੋਪੀ ਪਾਉਣ ਦੀ ਮਨਾਹੀ ਹੋਣ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਦਿੱਲੀ ਦੀਆਂ ਸਮੁਹ ਸਿੰਘ ਸਭਾਵਾਂ ਅਤੇ ਸਿੱਖ ਜਥੇਬੰਦੀਆਂ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਦਿੱਲੀ ਕਮੇਟੀ ਦੀ ਇਸ ਮੁਹਿੰਮ ‘ਚ ਸਹਿਯੋਗ ਦਿੱਤਾ ਹੈ।  ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ ਹੈਲਮੇਟ ਤੋਂ ਛੋਟ ਦੇਣ ਦੀ ਚਲਾਈ ਗਈ ਮੁਹਿੰਮ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਅਸੀ ਮਾਣਯੋਗ ਉਪਰਾਜਪਾਲ ਨੂੰ ਪੰਥਕ ਰਿਵਾਇਤਾਂ ਦੇ ਅਧਾਰ ਤੇ ਮੋਟਰ ਵਹਿਕਲ ਐਕਟ ‘ਚ ਸੋਧ ਕਰਨ ਦੀ ਅਪੀਲ ਕੀਤੀ ਸੀ ਤੇ ਪਰਿਵਹਨ ਵਿਭਾਗ ਵੱਲੋਂ ਇਸ ਮਸਲੇ ਤੇ ਜਨਤਾ ਕੋਲੋ ਮੰਗੀ ਗਈ ਸਲਾਹ ਤੇ ਆਪਣਾ ਵਿਰੋਧ ਵੀ ਤੱਥਿਆਂ ਦੇ ਅਧਾਰ ਤੇ ਦਰਜ ਕਰਵਾਇਆ ਸੀ। ਜਿਸ ਦਾ ਸਿੱਟਾ ਦਿੱਲੀ ਦੇ ਉਪਰਾਜਪਾਲ ਵੱਲੋਂ ਸਿੱਖ ਬੀਬੀਆਂ ਨੂੰ ਹੈਲਮੇਟ ਤੋਂ ਛੋਟ ਦੇਣ ਦੇ ਉਸਾਰੂ ਰੂਪ ‘ਚ ਨਿਕਲਿਆਂ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਛੋਟ ਨਾ ਦੇਣ ਦੀ ਹਾਲਾਤ ‘ਚ ਦਿੱਲੀ ਕਮੇਟੀ ਵੱਲੋਂ ਕਾਨੂੰਨੀ  ਅਤੇ ਸੰਗਤੀ ਰੂਪ ‘ਚ ਲੜਾਈ ਲੜਨ ਦੀ ਵੀ ਚੇਤਾਵਨੀ ਉਪਰਾਜਪਾਲ ਨੂੰ ਭੇਜੇ ਗਏ ਆਪਣੇ ਪੱਤਰ ‘ਚ ਦਿੱਤੀ ਗਈ ਸੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply