Monday, October 12, 2026

ਨਾਲੰਦਾ ਐਲੀਮੈਂਟਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ

PPN29030210810ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ- ਸ਼ੈਫੀ ਸੰਧੂ) – ਲੋਹਗੜ੍ਹ ਦੇ ਇਲਾਕਾ ਤੱਕੀਆ ਚਾਨਣ ਸ਼ਾਹ ਸਥਿਤ ਨਾਲੰਦਾ ਐਲੀਮੈਂਟਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਕੌਂਸਲਰ ਅਰੁਨ ਕੁਮਾਰ ਪੱਪਲ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ।ਸਕੂਲ ਪ੍ਰਿੰਸੀਪਲ ਐਸ.ਭਾਰਦਵਾਜ ਨੇ ਮੁੱਖ ਮਹਿਮਾਨ ਨੂੰ ਗੁਲਦਸਤਾ ਭੇਂਟ ਕਰਕੇ `ਜੀ ਆਇਆ` ਆਖਿਆ ਤੇ ਸਕੂਲ ਦੀ ਸਲਾਨਾ ਪ੍ਰਗਤੀ ਰਿਪੋਰਟ ਪੇਸ਼ ਕੀਤੀ।
 ਸਕੂਲ ਦੇ ਸੈਂਕੜੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਮੁੱਖ ਮਹਿਮਾਨ ਕੌਂਸਲਰ ਅਰੁਨ ਕੁਮਾਰ ਪੱਪਲ ਨੇ ਕਿਹਾ ਕਿ ਜਲਦ ਹੀ ਸਕੂਲ ਦੀ ਦਿੱਖ ਨੂੰ ਸਵਾਰ ਦਿੱਤਾ ਜਾਵੇਗਾ।ਨਵੇਂ ਪੱਖੇ, ਆਰ.ਓ. ਸਿਸਟਮ ਤੇ ਹੋਰ ਆਧੁਨਿਕ ਸਹੂਲਤਾਂ ਮੁੱਹਈਆ ਕੀਤੀਆਂ ਜਾਣਗੀਆਂ ਅਤੇ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਕੇਸ਼ਵ ਕੋਹਲੀ, ਸਪਨਾ ਬਾਵਾ, ਕੇਸ਼ੋਰਾਮ ਪੱਪੂ, ਸੁਰਿੰਦਰ ਤਰੇਹਣ, ਰਾਹੁਲ, ਸੁਨੀਲ, ਲਕਸ਼ਮੀ, ਹਰਪ੍ਰੀਤ ਸਿੰਘ, ਬਿੰਦੂ ਮਹੇਸ਼ਵਰੀ, ਸਤਨ ਕੁਮਾਰ, ਭੁਪਿੰਦਰ. ਆਰ.ਕੇ ਬਾਵਾ ਤੋਂ ਇਲਾਵਾ ਸਕੁਲ ਦੇ ਅਧਿਆਪਕ ਤੇ ਵਿਦਿਆਰਥੀਆਂ ਦੇ ਮਾਂਪੇ ਹਾਜ਼ਰ ਸਨ।
ਜਿਕਰਯੋਗ ਹੈ ਕਿ 1959 ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਮਾਨਤਾ ਪ੍ਰਾਪਤ ਇਸ ਸਕੂਲ ਤੋਂ ਹਜ਼ਾਰਾਂ ਵਿਦਿਆਰਥੀ ਵਿੱਦਿਆ ਦਾ ਦਾਨ ਹਾਸਲ ਕਰਕੇ ਉੱਚ ਅਹੁੱਦਿਆਂ `ਤੇ ਤਾਇਨਾਤ ਹੋਏ ਹਨ।
 

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply