ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਸੰਸਥਾਵਾਂ ਵਿਚ ਮਹਿਲਾ ਸੁਰੱਖਿਆ ਤੇ ਸਸ਼ਕਤੀਕਰਨ ਨੂੰ ਵਾਧਾਵਾ ਦੇਣ ਦੇ ਮਨੋਰਥ ਨਾਲ ਅੱਜ ਚੀਫ ਖਾਲਸਾ ਦੀਵਾਨ ਪ੍ਰਧਾਨ ਡਾ: ਸੰਤੋਖ ਸਿੰਘ ਦੇ ਨਿਰਦੇਸ਼ਾਂ ਹੇਠ ਮਹਿਲਾ ਸ਼ਿਕਾਇਤ ਕਮੇਟੀ (Female grievances committee) ਦਾ ਗਠਨ ਕੀਤਾ ਗਿਆ।ਦੀਵਾਨ ਦੇ ਮੀਡੀਆ ਵਿਭਾਗ ਵਲੋਂ ਅੱਜ ਜਾਰੀ ਬਿਆਨ ਅਨੁਸਾਰ ਕਮੇਟੀ ਵਿਚ ਧੰਨਰਾਜ ਸਿੰਘ, ਡਾ. ਸੁਖਬੀਰ ਕੌਰ ਮਾਹਲ, ਬੀਬੀ ਕਿਰਨਜੋਤ ਕੌਰ, ਡਾ: ਮੋਹਨਜੀਤ ਨਾਗਪਾਲ ਸੇਠੀ, ਡਾ. ਸੁਖਵਿੰਦਰ ਸਿੰਘ ਵਾਲੀਆ ਨੂੰ ਮੈਂਬਰ ਨਿਯੁੱਕਤ ਕੀਤਾ ਗਿਆ।ਇਸ ਕਮੇਟੀ ਦੇ ਮੈਂਬਰ ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੀਆਂ ਸੰਸਥਾਵਾਂ ਵਿੱਚ ਸਮੇਂ ਸਮੇਂ `ਤੇ ਦੋਰਾ ਕਰਕੇ ਸੰਸਥਾਵਾਂ ਵਿਚ ਕੰਮ ਰਹੀਆਂ ਟੀਚਿੰਗ ਤੇ ਨਾਨ ਟੀਚਿੰਗ ਮਹਿਲਾ ਮੁਲਾਜ਼ਮਾਂ ਦਰਪੇਸ਼ ਮੁਸ਼ਕਲਾਂ ਦੀ ਜਾਣਕਾਰੀ ਲੈ ਸਕਣਗੇ ਤੇ ਮੀਟਿੰਗਾਂ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਪਹਿਲ ਦੇ ਅਧਾਰ `ਤੇ ਨਿਪਟਾਰਾ ਕਰਨਗੇ।ਕੋਈ ਵੀ ਮਹਿਲਾ ਮੁਲਾਜ਼ਮ ਲਿਖਤੀ ਤੌਰ ਤੇ ਵੀ ਆਪਣੀ ਸ਼ਿਕਾਇਤ ਇਸ ਕਮੇਟੀ ਨੂੰ ਭੇਜ ਸਕਦੀ ਹੈ।ਪ੍ਰਧਾਨ ਡਾ: ਸੰਤੋਖ ਸਿੰਘ ਦੀ ਦੇਖ-ਰੇਖ ਹੇਠ ਕਮੇਟੀ ਦੇ ਮੈਂਬਰਾਂ ਵਲੋਂ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਦੇ ਅਧਾਰ `ਤੇ ਜਾਂਚ ਪੜਤਾਲ ਉਪਰੰਤ ਲੋੜੀਂਦੀ ਤੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।
ਇਸੇ ਦੌਰਾਨ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਆਸ ਪ੍ਰਗਟਾਈ ਕਿ ਅਜਿਹੇ ਉਪਰਾਲੇ ਨਾਲ ਚੀਫ ਖਾਲਸਾ ਦੀਵਾਨ ਸੰਸਥਾਵਾਂ ਦੀਆਂ ਮਹਿਲਾ ਮੁਲਾਜ਼ਮਾਂ ਸੁਰਖਿਅਤ ਤੇ ਅਰਾਮਦਾਇਕ ਮਾਹੋਲ ਵਿਚ ਕੰਮ ਕਰ ਸਕਣਗੀਆਂ ਅਤੇ ਉਹਨਾਂ ਦੀ ਕੰਮ ਕਰਨ ਦੀ ਕੁਸ਼ਲਤਾ ਤੇ ਯੋਗਤਾ ਵਿੱਚ ਵੀ ਵਾਧਾ ਹੋਵੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …