ਅੰਮਿਤਸਰ, 7 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਥਾਣਾ ਕੈਂਟ ਮੁਖੀ ਸਿਮਰਤ ਕੌਰ ਆਈ.ਪੀ.ਐਸ ਦੀ ਅਗਵਾਈ `ਚ ਪੁਲਿਸ ਚੌਕੀ ਕਬੀਰ
ਪਾਰਕ ਦੇ ਇੰਚਾਰਜ਼ ਏ.ਐਸ.ਆਈ ਬਲਵਿੰਦਰ ਸਿੰਘ ਨੇ ਮੋਟਰਸਾਈਕਲ ਗ੍ਰੋਹ ਕਾਬੂ ਕੀਤਾ ਹੈ।ਆਈ.ਪੀ.ਅੇਸ ਸਿਮਰਤ ਕੌਰ ਨੇ ਦੱਸਿਆ ਕਿ ਹਰਪਾਲ ਸਿੰਘ ਪੁੱਤਰ ਅਸ਼ਨਾਕ ਸਿੰਘ ਵਾਸੀ ਗੁਰਦੁਆਰਾ ਬਾਬਾ ਸ੍ਰੀਚੰਦ ਸਤਿਗੁਰ ਰਾਮ ਸਿੰਘ ਕਲੌਨੀ ਵਲੋਂ ਕੀਤੀ ਗਈ ਸ਼ਿਕਾਇਤ `ਤੇ ਕਾਰਵਾਈ ਕਰਦਿਆਂ 22 ਨੰਬਰ ਫਾਟਕ `ਤੇ ਨਾਕਾਬੰਦੀ ਦੌਰਾਨ ਪੁਲਿਸ ਪਾਰਟੀ ਵਲੋਂ ਕਥਿਤ ਦੋਸ਼ੀ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਜੌੜਾ ਜਿਲਾ ਤਰਨ ਤਾਰਨ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ।ਜਿਸ ਨੇ ਪੁਛਗਿੱਛ ਕਰਨ `ਤੇ ਮੰਨਿਆ ਹੈ ਕਿ ਹਰਪਾਲ ਸਿੰਘ ਦਾ ਮੋਟਰਸਾਈਕਲ ਚੋਰੀ ਕਰਨ ਤੋਂ ਇਲਾਵਾ ਉਸ ਨੇ ਆਪਣੇ ਸਾਥੀ ਪਰਮੀਤ ਸਿੰਘ ਪੁੱਤਰ ਲੇਟ ਸੁਖਬੀਰ ਸਿੰਘ ਵਾਸੀ ਨੌਸ਼ਹਿਰਾ ਪੰਨੂਆ ਜਿਲਾ ਤਰਨ ਤਾਰਨ ਨਾਲ ਮਿਲ ਕੇ ਦੋ ਹੋਰ ਮੋਟਰਸਾਈਕਲ ਚੋਰੀ ਕੀਤੇ ਸਨ, ਜੋ ਅੱਗੇ ਉਸ ਨੇ ਮਨਪ੍ਰੀਤ ਸਿੰਘ ਉਰਫ ਮੰਨੂੰ ਪੁੱਤਰ ਲੇਟ ਦਰਸ਼ਨ ਸਿੰਘ ਵਾਸੀ ਤਰਨ ਤਾਰਨ ਨੂੰ ਵੇਚੇ ਹਨ।ਉਨ ਾਂਕਿਹਾ ਕਿ ਸ਼ਮਸ਼ੇਰ ਸਿੰਘ ਸ਼ੇਰਾ ਤੇ ਮਨਪ੍ਰੀਤ ਸਿੰਘ ਪਾਸੋਂ ਚੋਰੀ ਕੀਤੇ ਹੋਏ ਕੁੱਲ 6 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।ਮੁਖੀ ਸਿਮਰਤ ਕੌਰ ਨੇ ਕਿਹਾ ਕਿ ਆਈ.ਪੀ.ਸੀ ਦੀਆਂ ਵੱਖ-ਵੱਖ ਧਾਰਵਾਂ ਤਹਿਤ ਥਾਣਾ ਕੈਂਟ ਵਿਖੇ ਮੁਕੱਦਮਾ ਨੰਬਰ 59 ਦਰਜ ਕਰ ਕੇ ਹੋਰ ਪੁਛਗਿਛ ਲਈ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕੀਤਾ ਗਿਆ ਹੈ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media