ਭੀਖੀ, 13 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਭੀਖੀ ਸੁਨਾਮ ਸਟੇਟ ਹਾਈਵੇ `ਤੇ ਪੈਂਦੇ ਪਿੰਡ ਬੀਰ ਕਲਾਂ ਕੋਲ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ
ਵਿਅਕਤੀ ਦੀ ਮੌਕੇ ਪਰ ਹੀ ਮੋਤ ਹੋ ਗਈ ਜਦੋਂ ਕਿ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਕੱਲ ਪਿੰਡ ਹੀਰੋ ਕਲਾਂ ਦੇ ਸੱਤੀ ਸਿੰਘ ਅਤੇ ਕੁਲਦੀਪ ਸਿੰਘ ਮੋਟਰ ਸਾਇਕਲ ਤੇ ਆਪਣੇ ਪਿੰਡ ਹੀਰੋਂ ਕਲਾਂ ਪਰਤ ਰਹੇ ਸਨ ਤਾ ਉਨ੍ਹਾਂ ਦੀ ਸਾਹਮਣੇ ਆ ਰਹੇ ਇੱਕ ਤੇਲ ਟਂੈਕਰ ਨਾਲ ਟੱਕਰ ਹੋ ਗਈ ਟੈਂਕਰ ਦਾ ਸਤੰੁਲਨ ਵਿਗੜ ਨਾਲ ਟੈਂਕਰ ਮੋਟਰ ਸਾਇਕਲ ਤੇਂ ਪਲਟ ਗਿਆ।ਇਸ ਵਾਪਰੇ ਹਾਦਸ਼ੇ ਵਿੱਚ ਸੱਤੀ ਸਿੰਘ (30) ਪੁੱਤਰ ਪਿਆਰਾ ਸਿੰਘ ਦੀ ਮੋਕੇ ਤੇ ਹੀ ਮੋਤ ਹੋ ਗਈ ਜਦੋ ਕਿ ਉਸ ਦਾ ਦੂਸਰਾ ਸਾਥੀ ਕੁਲਦੀਪ ਸਿੰਘ ਪੱਤਰ ਤਾਰਾ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਦੁਰਘਟਨਾ ਵਿੱਚ ਟੈਂਕਰ ਚਾਲਕ ਸੁਖਜਿੰਦਰ ਸਿੰਘ ਨੂੰ ਵੀ ਸਖਤ ਸੱਟਾ ਲੱਗਿਆ।ਪੁਲਿਸ ਚੋਕੀ ਚੀਮਾ ਵਿਖੇ ਮਾਮਲਾ ਦਰਜ਼ ਕਰ ਲਿਆ ਗਿਆ ਹੈ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media