Saturday, March 14, 2026

ਦੁਕਾਨ ਤੇ ਘਰ ਦੀ ਕੁਰਕੀ ਬਚਾਉਣ ਲਈ ਕਿਸਾਨ ਯੂਨੀਅਨ ਨੇ ਲਾਇਆ ਧਰਨਾ

PPN1805201802ਭੀਖੀ, 18 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਭੀਖੀ ਮਾਨਸਾ ਰੋਡ ਸਥਿਤ ਯੂਕੋ ਬੈਂਕ ਵੱਲੋਂ ਵਿਕਾਸ ਗਰਗ ਤੇ ਪ੍ਰੀਤਮ ਚੰਦ ਦੀ ਦੁਕਾਨ ਅਤੇ ਘਰ ਦਾ ਕਬਜਾ ਲੈਣ ਦਾ ਸਮਾਂ ਰੱਖਿਆ ਗਿਆ ਸੀ।ਉਪਰੋਕਤ ਫਰਮ ਨੇ ਬੈਂਕ ਦਾ ਲਗਪਗ 50 ਲੱਖ ਰੁਪਏ ਕਰਜਾ ਦੇਣਾ ਹੈ।ਇਸ ਸਮੇਂ ਪੰਜਾਬ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਨੇ ਜਥੇਬੰਦੀਆਂ ਦੇ ਸਿਧਾਂਤ ਅਨੁਸਾਰ ਕਿ ਕਿਸੇ ਵਪਾਰੀ ਦੀ ਦੁਕਾਨ ਅਤੇ ਕਿਸਾਨ ਦੀ ਜ਼ਮੀਨ ਬੱਚਿਆਂ ਦੇ ਰਹਿਣ ਵਾਲਾ ਘਰ ਕਰਜ਼ਾਈ ਤੋਂ ਨਹੀਂ ਖੋਹਣ ਦਿੱਤਾ ਜਾਵੇਗਾ।ਇਸ ਸਿਧਾਂਤ ਨੂੰ ਮੁੱਖ ਰੱਖਦਿਆ ਸਵੇਰ ਤੋਂ ਹੀ ਸੈਕੜੇ ਜੂਝਾਰੂ ਮੈਂਬਰਾਂ ਨੂੰ ਲੈ ਕੇ ਦੁਕਾਨ ਦੇ ਗੇਟ ਅੱਗੇ ਮੋਰਚਾ ਲਾ ਦਿੱਤਾ ਗਿਆ।ਜਿਸ ਨੂੰ ਜ਼ਿਲਾ ਪ੍ਰਧਾਨ ਭੋਲਾ ਸਿੰਘ ਸਮਾਉਂ ਨੇ ਸੰਬੋਧਨ ਕੀਤਾ ਤੇ ਸਰਕਾਰ ਦੀਆਂ ਵਪਾਰੀ ਮਾਰੂ ਤੇ ਕਿਸਾਨ ਮਜਦੂਰ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ।ਸਾਰਾ ਦਿਨ ਗੁਜਰ ਜਾਣ ਤੇ ਕੋਈ ਵੀ ਅਧਿਕਾਰੀ ਕਬਜ਼ਾ ਲੈਣ ਨਹੀਂ ਪਹੁੰਚਿਆਂ।ਇਸ ਮੋਰਚੇ ਨੂੰ ਜਥੇਬੰਦੀ ਨੇ ਕਿਸਾਨ ਮਜਦੂਰ ਵਪਾਰੀ ਏਕਤਾ ਜਿੰਦਾਬਾਦ ਦੇ ਨਾਅਰਿਆਂ ਨਾਲ ਸਮਾਪਤ ਕਰ ਦਿੱਤਾ।ਇਸ ਮੌਕੇ ਸੂਬਾ ਆਗੂ ਗੋਰਾ ਸਿੰਘ ਭੈਣੀ, ਬੱਲਾ ਸਿੰਘ ਰੱਲਾ, ਬਲਵੀਰ ਸਿੰਘ ਇਕਬਾਲ ਸਿੰਘ ਫਫੜੇ, ਬਲਦੇਵ ਸਿੰਘ ਸਮਾਉਂ, ਜਸਪਾਲ ਸਿੰਘ ਉਭਾ, ਰਾਮਫਲ ਚੱਕ ਅਲੀਸ਼ੇਰ, ਭੋਲਾ ਸਿੰਘ ਟਾਂਡੇਭੰਨ, ਕ੍ਰਿਸ਼ਨ ਰਾਮ ਆਦਿ ਨੇ ਵੀ ਸੰਬੋਧਨ ਕੀਤਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply