Tuesday, August 11, 2026

4990 ਕਿਸਾਨਾਂ ਨੂੰ ਮਿਲੇਗਾ ਖੇਤੀ ਕਰਜ਼ਾ ਮੁਆਫ਼ੀ ਯੋਜਨਾ ਤਹਿਤ ਲਾਭ- ਡਿਪਟੀ ਕਮਿਸ਼ਨਰ

ਢਾਈ ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨਾਂ ਦੇ 72.73 ਕਰੋੜ ਦੇ ਹੋਣਗੇ ਕਰਜ਼ੇ ਮਾਫ਼

ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ – ਮਨਜੀਤ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਕਿਸਾਨਾਂ ਨਾਲ ਖੇਤੀ ਕਰਜ਼ਿਆਂ ਦੀ Kamaldeep S Sangha DCਮੁਆਫ਼ੀ ਦੇ ਕੀਤੇ ਗਏ ਵਾਅਦੇ ਨੂੰ ਪੁਗਾਉਂਦਿਆਂ ਅੰਮ੍ਰਿਤਸਰ ਜ਼ਿਲ੍ਹੇ ਦੇ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ 4990 ਕਿਸਾਨਾਂ ਨੂੰ ਅੱਜ ਕਰਜ਼ਾ ਮੁਆਫ਼ੀ ਦਾ ਲਾਭ ਦਿੱਤਾ ਜਾਵੇਗਾ।
    ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ 4990 ਕਿਸਾਨਾਂ ਦੇ 72.73 ਕਰੋੜ ਦੇ ਕਰਜਾ ਮੁਆਫੀ ਸਬੰਧੀ ਜਿਲ੍ਹੇ ਵਿਚ 7 ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਵਿਚ ਉਕਤ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇਣ ਦਾ ਐਲਾਨ ਰਸਮੀ ਤੌਰ ’ਤੇ ਕੀਤਾ ਜਾਵੇਗਾ।ਸੰਘਾ ਨੇ ਦੱਸਿਆ ਕਿ ਇੰਨਾਂ ਸਮਾਗਮਾਂ ਤਹਿਤ ਚੌਗਾਵਾਂ ਦੇ ਹੁਸਨ ਪੈਲੇਸ ਵਿਖੇ ਸਵੇਰੇ 10.00 ਵਜੇ, ਅਜਨਾਲਾ ਹਲਕੇ ਦਾ ਐਮ.ਆਰ ਪੈਲੇਸ ਵਿਖੇ 12.00 ਵਜੇ, ਜੰਡਿਆਲਾ ਗੁਰੂ ਦਾ ਸਮਾਗਮ ਇੰਦਰ ਫਾਰਮ ਵਿਖੇ 2.00 ਵਜੇ, ਬਾਬਾ ਬਕਾਲਾ ਦਾ ਸਮਾਗਮ ਚੰਦਨ ਪੈਲੇਸ ਜੀ.ਟੀ ਰੋਡ ਰਈਆ ਵਿਖੇ ਸ਼ਾਮ 4.00 ਵਜੇ, ਮਜੀਠਾ ਦਾ 2.00 ਵਜੇ ਅਟਾਰੀ ਦਾ ਸਮਾਗਮ ਸ਼ਾਮ 4:30 ਵਜੇ ਹੋਵੇਗਾ।
       ਸੰਘਾ ਨੇ ਦੱਸਿਆ ਕਿ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਖੇਤੀ ਕਰਜ਼ੇ ਦੀ ਮੁਆਫ਼ੀ ਦੇ ਫ਼ੈਸਲੇ ਨੂੰ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਵਿੱਚ ਹੀ ਅਮਲੀ ਜਾਮਾ ਪਹਿਨਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਸੀ ਤੇ ਹੁਣ ਤੱਕ ਤਿੰਨ ਅਜਿਹੇ ਸਮਾਗਮ ਕਰਕੇ ਕਿਸਾਨਾਂ ਨੂੰ ਖੇਤੀ ਕਰਜ਼ਿਆਂ ਤੋਂ ਰਾਹਤ ਦਿੱਤੀ ਵੀ ਜਾ ਚੁੱਕੀ ਹੈ।ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਰਚ ਮਹੀਨੇ ਗੁਰਦਾਸਪੁਰ ਵਿਖੇ ਕੀਤੇ ਗਏ ਸਮਾਗਮ ਵਿਚ ਪਹਿਲੇ ਪੜਾਅ ਅਧੀਨ ਸ਼ਾਮਿਲ ਕੀਤੇ ਗਏ ਕਿਸਾਨਾਂ ਨੂੰ ਕਰਜ਼ਾ ਮੁਆਫੀ ਦਾ ਲਾਭ ਦਿੱਤਾ ਗਿਆ ਸੀ।

 

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply