ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਗੁਰੂ ਨਗਰੀ ਦੀ ਪ੍ਰਸਿੱਧ ਅਦਾਕਾਰ, ਗੀਤਕਾਰ ਤੇ ਐਂਕਰ ਉਪਾਸਨਾ ਨੇ ਰਾਸ਼ਟਰੀ ਪੱਧਰੀ ਸੰਗੀਤ ਪ੍ਰਤੀਯੋਗਤਾ ਵਿੱਚ ਪੂਰੇ ਭਾਰਤ ’ਚੋਂ ਅੱਵਲ ਰਹਿੰਦੇ ਹੋਏ ਸ਼ਹਿਰ ਤੇ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ ਹੈ।ਸੰਗੀਤ ਦਾ ਸ਼ੌਂਕ ਰੱਖਣ ਵਾਲੀ ਉਪਾਸਨਾ ਵਰਤਮਾਨ ਸਮੇਂ ਵਿਚ ਆਰਜੇ/ ਵੀਜੇ ਸਿੰਗਰ ਅਤੇ ਸੋਸ਼ਲ ਵਰਕਰ ਹੋਣ ਦੇ ਨਾਲ-ਨਾਲ ਪਿਟਾਰਾ ਚੈਨਲ `ਤੇ ਪ੍ਰੋਡਕਸ਼ਨ ਮੈਨੇਜਰ ਵਜੋਂ ਕੰਮ ਕਰ ਰਹੀ ਹੈ।ਉਪਾਸਨਾ ਬੀ.ਬੀ.ਕੇ ਡੀ.ਏ.ਵੀ ਕਾਲਜ ਦੀ ਵਿਦਿਆਰਥਣ ਰਹਿ ਚੁੱਕੀ ਹੈ ਅਤੇ ਜਲਦ ਹੀ ਆਪਣੀ ਪੀ.ਐਚ.ਡੀ ਸ਼ੁਰੂ ਕਰਨ ਜਾ ਰਹੀ ਹੈ।ਉਪਾਸਨਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਮੁੰਬਈ ਮਿਊਜਿਕ ਕੰਪਨੀ ਵਲੋਂ ਰੋਟਰੀ ਕਲੱਬ ਨਾਲ ਇਕ ਮਿਲ ਕੇ ਰਾਸ਼ਟਰੀ ਪੱਧਰੀ ਪ੍ਰਤੀਯੋਗਤਾ ਕਰਵਾਈ ਗਈ ਸੀ, ਜਿਸ ਵਿਚ ਦੇਸ਼ ਭਰ ਤੋਂ ਆਏ ਪ੍ਰਤੀਯੋਗੀਆਂ ਨੂੰ ਪਛਾੜਦੇ ਹੋਏ ਉਹ ਪੂਰੇੇ ਇੰਡੀਆ ਵਿਚੋਂ ਅੱਵਲ ਰਹੀ ਹੈ।ਉਸ ਨੂੰ ਸਰਟੀਫਿਕੇਟ, ਮੈਡਲ ਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ।
ਉਪਾਸਨਾ ਕਹਿੰਦੀ ਹੈ ਕਿ ਪੱਛਮੀ ਗੀਤਾਂ ਨੂੰ ਇਕ ਅਲੱਗ ਤਰੀਕੇ ਨਾਲ ਪ੍ਰਦਰਸ਼ਿਤ ਕਰਕੇ ਉਸ ਨੇ ਇਕ ਇਤਿਹਾਸ ਬਣਾਇਆ ਹੈ, ਜਿਸ ਵਿਚ ਉਨ੍ਹਾਂ ਨੇ ਰਾਗਾਂ ਦੇ ਰੂਪ ਵਿਚ ਪੱਛਮੀ ਗੀਤ ਗਾਇਆ ਹੈ।ਜਿਸ ਤੋਂ ਜੱਜ ਬੇਹੱਦ ਪ੍ਰਭਾਵਿਤ ਹੋਏ ਅਤੇ ਉਸ ਨੂੰ ਪੂਰੇ ਇੰਡੀਆ ਦੇ ਪ੍ਰਤੀਯੋਗੀਆਂ ਵਿਚੋਂ ਅੱਵਲ ਕਰਾਰ ਦਿੱਤਾ ।ਉਪਾਸਨਾ ਨੇ ਨੁਪੁਰ, ਸ਼ਿਖਾ, ਵਿਜੇ ਅਤੇ ਨਿਖਿਲ ਦੀ ਧੰਨਵਾਦ ਕਰਦਿਆਂ ਕਿਹਾ ਕਿ ਉਸ ਦੀ ਕਾਮਯਾਬੀ ਪਿੱਛੇ ਪਿਤਾ ਕੁਲਭੂਸ਼ਣ ਗੋਸਵਾਮੀ, ਮਾਂ ਵਿਮਲੇਸ਼ ਗੋਸਵਾਮੀ ਦਾ ਅਸ਼ੀਰਵਾਦ ਅਤੇ ਭੈਣ ਸਾਕਸ਼ੀ ਤੋਂ ਦੀ ਪ੍ਰੇਰਨਾ ਸ਼ਾਮਲ ਹੈ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media