ਜੁਰਮਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਹੋਈ ਹਾਈਟੈਕ
ਬਟਾਲਾ, 23 ਮਈ (ਪੰਜਾਬ ਪੋਸਟ- ਨਰਿੰਦਰ ਬਾਰਨਾਲ) – ਪੰਜਾਬ ਪੁਲਿਸ ਵਲੋਂ ਅਪਰਾਧੀਆਂ ਨੂੰ ਨਕੇਲ ਪਾਉਣ ਲਈ ਨਵੀਨਤਮ ਤਕਨੋਲੌਜੀ ਦਾ ਸਹਾਰਾ ਲਿਆ ਜਾ ਰਿਹਾ ਹੈ, ਜਿਸ ਤਹਿਤ ਸੂਬਾ ਪੁਲਿਸ ਨੇ ਇੱੱਕ ਨਵੀਂ ਮੋਬਾਇਲ ਐਪ ‘ਸ਼ਕਤੀ’ ਸ਼ੁਰੂ ਕੀਤੀ ਹੈ।ਇਸ ਮੋਬਾਇਲ ਐਪ ਦਾ ਮਕਸਦ ਲੁੱਟ-ਖਸੁੱਟ ਦੀਆਂ ਘਟਨਾਵਾਂ ਨੂੰ ਰੋਕਣਾ ਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣਾ ਹੈ।ਇਸ ਐਪ ਉਤੇ ਅਪਰਾਧ ਸਬੰਧੀ ਕੋਈ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਇਸ ਮੋਬਾਇਲ ਐਪ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਜ਼ਿਲਾ ਬਟਾਲਾ ਦੇ ਸੀਨੀਅਰ ਪੁਲਿਸ ਕਪਤਾਨ ਓਪਿੰਦਰਜੀਤ ਸਿੰਘ ਘੁੰਮਣ ਨੇ ਦਸਿਆ ਕਿ ਸ਼ਕਤੀ ਐਪ ਨੂੰ ਮੋਬਾਈਲ ਦੇ ਪਲੇਅ ਸੋੋਰ ਵਿਚੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ।ਐਪ ਡਾਊਨਲੋਡ ਕਰਨ ਤੋਂ ਬਾਅਦ ਤੁਹਾਨੂੰ ਇਸ ਵਿੱਚ ਆਪਣਾ ਨਾਮ, ਮੋਬਾਈਲ ਨੰਬਰ, ਈਮੇਲ ਦਰਜ ਕਰਨਾ ਹੋਵੇਗਾ।ਇਸ ਤੋਂ ਬਾਅਦ ਆਪਣੇ 10 ਜਾਣਕਾਰਾਂ ਦੇ ਨੰਬਰ ਫੀਡ ਕਰਨੇ ਹੋਣਗੇ।
ਐਸ.ਐਸ.ਪੀ ਬਟਾਲਾ ਨੇ ਦੱਸਿਆ ਕਿ ਸ਼ਕਤੀ ਮੋਬਾਇਲ ਐਪ ਲੜਕੀਆਂ ਦੀ ਸੁਰੱਖਿਆ ਲਈ ਬਹੁਤ ਫਾਇਦੇਮੰਦ ਹੈ।ਜੇਕਰ ਲੜਕੀ ਕੰਮ ਵਾਲੇ ਸਥਾਨ ਜਾਂ ਰਾਹ ਆਉਂਦੇ-ਜਾਂਦੇ ਸਮੇਂ ਕਿਸੇ ਸਮਾਜ ਵਿਰੋਧੀ ਅਨਸਰ ਤੋਂ ਅਸੁਰਖਿਅਤ ਮਹਿਸੂਸ ਕਰਦੀ ਹੈ ਤਾਂ ਉਹ ਆਪਣੇ ਮੋਬਾਇਲ ਤੋਂ ਸ਼ਕਤੀ ਐਪ ਰਾਹੀਂ ਪੁਲਿਸ ਦੀ ਮਦਦ ਮੰਗ ਸਕਦੀ ਹੈ।ਜਿਉਂ ਹੀ ਲੜਕੀ ਮਦਦ ਵਾਲੇ ਆਪਸ਼ਨ ’ਤੇ ਕਲਿਕ ਕਰੇਗੀ ਤਾਂ ਇਸ ਦੀ ਸੂਚਨਾ ਤੁਰੰਤ ਉਸ ਇਲਾਕੇ ਦੇ ਐਸ.ਐਚ.ਓ ਅਤੇ ਲੜਕੀ ਦੇ ਆਪਣੇ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਦੇ ਨੰਬਰ ਉਸ ਨੇ ਐਪ ਵਿਛ ਭਰੇ ਹੋਣਗੇ ਨੂੰ ਝਾਂਯਖਾਂ੍ਰ ਿਐਸ.ਐਮ.ਐਸ ਰਾਹੀਂ ਚਲੀ ਜਾਵੇਗੀ।ਇਸ ਤੋਂ ਬਾਅਦ ਪੁਲਿਸ ਤੁਰੰਤ ਹਰਕਤ ਵਿੱਚ ਆ ਜਾਂਦੀ ਹੈ ਅਤੇ ਮੋਬਾਇਲ ਦੀ ਲੋਕੇਸ਼ਨ ਨੂੰ ਟਰੇਸ ਕਰਕੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਪਹਿਲਾਂ ਰੋਕਿਆ ਜਾ ਸਕਦਾ ਹੈ।
ਇਸੇ ਤਰਾਂ ਸ਼ਕਤੀ ਐਪ ਲੁੱਟ-ਖਸੁੱਟ ਦੀ ਵਾਰਦਾਤ ਵਿੱਚ ਤੁਹਾਨੂੰ ਬਚਾਉਣ ਤੋਂ ਸਹਾਈ ਹੁੰਦੀ ਹੈ।ਮੋਬਾਈਲ ਖੋਹਣ ਵਰਗੀ ਘਟਨਾ ਦੌਰਾਨ ਮੋਬਾਈਲ ਤੋੜਿਆ ਜਾਂਦਾ ਹੈ ਜਾਂ ਫਿਰ ਕੋਈ ਵਿਅਕਤੀ ਮੋਬਾਈਲ ਖੋਹ ਕੇ ਭੱਜਦਾ ਹੈ ਤਾਂ ਇਸ ਦੀ ਸੁਚਨਾ ਤੁਰੰਤ ਐਪ ਵਿੱਚ ਫੀਡ ਇਲਾਕੇ ਨਾਲ ਸਬੰਧਤ ਐਸ.ਐਚ.ਓ ਦੇ ਕੋਲ ਐਸ.ਐਮ.ਐਸ ਦੇ ਜਰੀਏ ਪਹੁੰਚ ਜਾਵੇਗੀ।ਇਸ ਤੋਂ ਬਾਅਦ ਪੁਲਿਸ ਤੁਰੰਤ ਹਰਕਤ ਵਿੱਚ ਆ ਜਾਂਦੀ ਹੈ।ਜੇਕਰ ਮੋਬਾਈਲ ਚੋਰੀ ਕਰਨ ਵਾਲਾ ਮੋਬਾਈਲ ਨੂੰ ਬੰਦ ਕਰਕੇ ਫ਼ਰਾਰ ਹੁੰਦਾ ਹੈ ਤਾਂ ਪੁਲਿਸ ਮੋਬਾਈਲ ਦੀ ਲੋਕੇਸ਼ਨ ਨਾਲ ਚੋਰ ਦਾ ਪਤਾ ਲਾਏਗੀ।
ਸ਼ਕਤੀ ਐਪ ਰਾਹੀਂ ਪੁਲਿਸ ਥਾਣਿਆਂ ਵਿੱਚ ਕਿਹੜਾ ਐਸ.ਐਚ.ਓ ਤਾਇਨਾਤ ਹੈ, ਉਸ ਦੀ ਜਾਣਕਾਰੀ ਵੀ ਉਪਲੱਬਧ ਹੈ।ਲੋਕੇਸ਼ਨ ਟਰੇਸ, ਰਿਕਾਰਡ ਅਤੇ ਮੇਲ, ਕਲਿੱਕ ਅਤੇ ਮੇਲ, ਤੁਹਾਡੀ ਕਰੰਟ ਲੋਕੇਸ਼ਨ, ਫਾਲੋ ਮੀ, ਹੈਲਪ ਮੀ ਅਤੇ ਰਿਪੋਰਟ ਅਨਸੇਫ ਦੇ ਆਪਸ਼ਨ ਵੀ ਸ਼ਕਤੀ ਐਪ ਵਿੱਚ ਉਪਲੱਬਧ ਹਨ।ਐਸ.ਐਸ.ਪੀ ਬਟਾਲਾ ਓਪਿੰਦਰਜੀਤ ਸਿੰਘ ਘੁੰਮਣ ਨੇ ਲੋਕਾਂ ਨੂੰ ਖਾਸ ਕਰਕੇ ਲੜਕੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਮੋਬਾਇਲ ਫੋਨ ਵਿੱਚ ਪੰਜਾਬ ਪੁਲਿਸ ਦੀ ਸ਼ਕਤੀ ਐਪ ਨੂੰ ਡਾਊਨਲੋਡ ਕਰਨ ਤਾਂ ਜੋ ਕਿਸੇ ਵੀ ਔਖੀ ਘੜ੍ਹੀ ਵਿੱੱਚ ਇਸ ਦੀ ਮਦਦ ਨਾਲ ਪੁਲਿਸ ਸਹਾਇਤਾ ਲਈ ਜਾ ਸਕੇ।
Punjab Post Daily Online Newspaper & Print Media