ਧੂਰੀ, 25 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ)- ਸਥਾਨਕ ਆਰੀਆ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੂੰ ਪ੍ਰਲਾਦ ਕੁਮਾਰ ਅਤੇ ਰੀਚਾ ਗੋਇਲ ਦੀ ਅਗਵਾਈ
`ਚ ਇੱਕ ਰੋਜ਼ਾ ਵਿੱਦਿਅਕ ਟੂਰ `ਤੇ ਚੰਡੀਗੜ੍ਹ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੈਂਪਸ ਦਿਖਾਉਣ ਉਪਰੰਤ ਜੈਪਨੀਜ਼ ਗਾਰਡਨ, ਐਲਾਂਟੇ ਮਾੱਲ, ਰਾੱਕ ਗਾਰਡਨ ਅਤੇ ਸੁਖਨਾ ਝੀਲ ਦੀ ਸੈਰ ਵੀ ਕਰਵਾਈ ਗਈ।ਕਾਲਜ ਪ੍ਰਬੰਧਕਾਂ ਵੱਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਵਿਦਿਆਰਥਣਾਂ ਲਈ ਏ.ਸੀ ਬੱਸ ਦਾ ਪ੍ਰਬੰਧ ਕੀਤਾ ਗਿਆ ਸੀ।ਇਸ ਮੌਕੇ ਇੰਚਾਰਜ ਰੀਚਾ ਗੋਇਲ ਨੇ ਕਿਹਾ ਕਿ ਅਜਿਹੇ ਟੂਰਾਂ ਨਾਲ ਜਿੱਥੇ ਵਿਦਿਆਰਥਣਾਂ ਦਾ ਮਨੋਰੰਜਨ ਹੁੰਦਾ ਹੈ, ਉਥੇ ਹੀ ਉਹਨਾਂ ਦੇ ਗਿਆਨ ਵਿੱਚ ਵੀ ਭਾਰੀ ਵਾਧਾ ਹੁੰਦਾ ਹੈ ਅਤੇ ਕਾਲਜ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਵਿਦਿਆਰਥਣਾਂ ਦੇ ਮਨੋਰੰਜਨ ਲਈ ਸਮੇਂ-ਸਮੇਂ ਅਜਿਹੇ ਟੂਰ ਲਗਾਏ ਜਾਣਗੇ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media