ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ
ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਗਈਆਂ 63ਵੀਆਂ ਰਾਸ਼ਟਰੀ ਸਕੂਲ ਖੇਡਾਂ (2017-18) ਜੋ ਕਿ ਬੀਤੇ ਦਿਨੀਂ ਜਲੰਧਰ ਵਿਖੇ ਹੋਈਆਂ ’ਚ ਹਾਕੀ ਦੀ ਖੇਡ ਵਿੱਚ ਅੰਡਰ-19 ਮੁੰਡਿਆਂ ਅਤੇ ਕੁੜੀਆਂ ਦੀ ਟੀਮ ਨੇ ਭਾਗ ਲਿਆ।ਜਿਸ ’ਚ ਵਿਦਿਆਰਥਣਾਂ ਨੇ ਹਾਕੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਦੱਸਿਆ ਕਿ ਪਹਿਲੇ ਮੈਚ ’ਚ ਪੰਜਾਬ ਨੇ 3 ਗੋਲਾਂ ਨਾਲ ਰਾਜਸਥਾਨ ਨੂੰ ਤੇ ਦੂਸਰੇ ਮੈਚ ’ਚ ਪੰਜਾਬ ਨੇ ਜੰਮੂ-ਕਸ਼ਮੀਰ ਨੂੰ 15 ਗੋਲਾਂ ਨਾਲ ਹਰਾਇਆ।ਕੁਆਟਰ ਫਾਈਨਲ ’ਚ ਪੰਜਾਬ ਨੇ 9 ਗੋਲਾਂ ਨਾਲ ਕਰਨਾਟਕ ਨੂੰ ਹਰਾਇਆ।ਉਨ੍ਹਾਂ ਕਿਹਾ ਕਿ ਸੈਮੀਫ਼ਾਈਨਲ ’ਚ ਪੰਜਾਬ ਨੇ ਝਾਰਖੰਡ ਨੂੰ 2-1 ਨਾਲ ਹਰਾਇਆ ਅਤੇ ਫ਼ਾਈਲਲ ਮੈਚ ’ਚ ਪੰਜਾਬ ਨੇ ਹਰਿਆਣਾ ਨੂੰ 3-1 ਦੇ ਫ਼ਰਕ ਨਾਲ ਹਰਾਇਆ।ਉਨ੍ਹਾਂ ਕਿਹਾ ਕਿ ਇਸ ’ਚ ਸਕੂਲ ਦੀਆਂ ਮੀਨਾਕਸ਼ੀ, ਕੋਮਲ, ਮਹਿਮਾ, ਸੁਨੇਹਾ ਅਤੇ ਮਨਪ੍ਰੀਤ ਕੌਰ ਵਿਦਿਆਰਥਣਾਂ ਨੇ ਭਾਗ ਲਿਆ।ਜਿਸ ’ਚ ਮਹਿਮਾ ਨੇ 10 ਗੋਲ ਕਰਕੇ ਅਵੱਲ ਸਕੋਰਰ ਰਹੀ।ਇਸ ਮੌਕੇ ਪ੍ਰਿੰ: ਨਾਗਪਾਲ ਨੇ ਟੀਮ ਦੀ ਕੋਚ ਅਤੇ ਡੀ.ਪੀ.ਈ ਸੰਦੀਪ ਕੌਰ ਅਤੇ ਖਿਡਾਰਣਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥਣਾਂ ਨੂੰ ਅਗਾਂਹ ਹੋਰ ਉਪਲਬੱਧੀਆਂ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ।
Check Also
ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …
Punjab Post Daily Online Newspaper & Print Media