Saturday, January 11, 2025
Breaking News

ਕਰਨਾਟਕਾ `ਚ ਅੰਮ੍ਰਿਤਧਾਰੀ ਸਿੰਘ ਦੀ ਮਾਰਕੁਟਾਈ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ `ਤੇ ਸਿਰਸਾ ਦੀ ਸ਼ਲਾਘਾ

ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ ਬਿਊਰੋ) – ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਨੇ ਆਖਿਆ ਹੈ ਕਿ ਸ੍ਰੀ ਅਕਾਲ ਤਖ਼ਤ G. Gurbachan S11aਸਾਹਿਬ ਵਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਿੱਲੀ ਗੁ: ਪ੍ਰ: ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਰਸਾ ਵਲੋਂ ਤੁਰੰਤ ਕਾਰਵਾਈ ਕਰਦਿਆਂ ਕਰਨਾਟਕਾ ਦੇ ਜਿਲਾ ਗੁਲਬਰਗਾ ਵਿਖੇ ਸ੍ਰੀ ਸੀਮੈਂਟ ਨਾਮ ਦੀ ਕੰਪਨੀ ਵਿੱਚ ਕੰਮ ਕਰਦੇ ਅਵਤਾਰ ਸਿੰਘ ਜੋ ਤਿਆਰ ਬਰ ਤਿਆਰ ਅੰਮ੍ਰਿਤਧਾਰੀ ਸਿੰਘ ਸੀ।ਉਸ ਨਾਲ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਕੁੱਟ-ਮਾਰ ਅਤੇ ਕੇਸਾਂ, ਕਕਾਰਾਂ ਦੀ ਬੇਅਦਬੀ ਕੀਤੀ ਗਈ।ਉਸ ਸਬੰਧੀ ਧਾਰਾ 307 ਦੇ ਤਹਿਤ ਦੋਸ਼ੀਆਂ ਨੂੰ 15 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫਤਾਰ ਕਰਵਾਇਆ।ਜਿਸ ਨਾਲ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਢੁਕਵੀਂ ਸਜਾ ਮਿਲ ਸਕੇ।ਇਸ ਹੋਈ ਕਾਰਵਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇਹਨਾਂ ਨੂੰ ਸ਼ਾਬਾਸ਼ ਦਿੱਤੀ ਜਾਂਦੀ ਹੈ।ਜਥੇਦਾਰ ਨੇ ਕਿਹਾ ਕਿ ਦੂਜੇ ਆਗੂ ਵੀ ਇਹਨਾਂ ਵਾਂਗ ਜਦ ਵੀ ਲੋੜ ਪਵੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਹੋਏ ਆਦੇਸ਼ ਦੀ ਤੁਰੰਤ ਪਾਲਣਾ ਕਰਨ।ਉਨਾਂ ਨੇ ਪਾਕਿਸਤਾਨ ਵਿੱਚ ਵਾਪਰੀ ਬਹੁਤ ਹੀ ਮੰਦਭਾਗੀ ਘਟਨਾਂ ਜਿਸ ਵਿੱਚ ਇੱਕ ਸਿੱਖ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮਾਰ ਦੇਣ ਦੀ ਨਿੰਦਾ ਕਰਦਿਆਂ ਕਿਹਾ ਕੇ ਇਸ ਘਟਨਾਂ ਨਾਲ ਪਾਕਿਸਤਾਨ ਸਰਕਾਰ ਦਾ ਵੀ ਸਿਰ ਨੀਵਾਂ ਹੋਇਆ ਹੈ।ਇਸ ਨਾਲ ਇਹ ਗਲ ਜ਼ਾਹਿਰ ਹੁੰਦੀ ਹੈ ਕੇ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ।ਘੱਟ ਗਿਣਤੀਆਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਉਣਾ ਪਾਕਿਸਤਾਨ ਸਰਕਾਰ ਦਾ ਫਰਜ਼ ਹੈ।ਪਾਕਿਸਤਾਨ ਸਿੱਖ ਗੁ: ਪ੍ਰ: ਕਮੇਟੀ ਇਸ `ਤੇ ਤੁਰੰਤ ਕਾਰਵਾਈ ਕਰਵਾਉਣ ਦਾ ਯਤਨ ਕਰੇ ਜਿਸ ਨਾਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਸਜਾਵਾਂ ਦਿੱਤੀਆਂ ਜਾਣ।

Check Also

ਬਾਬਾ ਮੇਹਰ ਦਾਸ ਜੀ ਦੇ ਅਸਥਾਨ ‘ਤੇ ਗੁਰਮਤਿ ਸਮਾਗਮ ਆਯੋਜਿਤ

ਸੰਗਰੂਰ, 10 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਸਲਾਈਟ ਰੋਡ ਸਥਿਤ ਬਾਬਾ ਮੇਹਰ ਦਾਸ ਜੀ ਪਾਓ …

Leave a Reply