Wednesday, March 4, 2026

ਆਰਟ ਗੈਲਰੀ ਵਿਖੇ 7ਵਾਂ ਸਮਰ ਆਰਟ ਫੈਸਟੀਵਲ ਸੰਪਨ

ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) –  ਸਥਾਨਕ ਆਰਟ ਗੈਲਰੀ ਵਿਖੇ 7ਵਾਂ ਸਮਰ ਆਰਟ ਫੈਸਟੀਵਲ ਅੱਜ ਸੰਪਨ ਹੋ ਗਿਆ।ਨੋਰਥ PPN0207201804ਜ਼ੋਨ ਕਲਚਰ ਸੈਂਟਰ ਦੇ ਡਾਇਰੈਕਟਰ ਡਾ. ਸੌਭਾਗਿਆ ਵਰਧਨ ਐਵਾਰਡ ਸਮਾਰੋਹ ਵਿੱਚ ਵਿਸ਼ੇਸ਼ ਤੌਰ `ਤੇ ਪੁੱਜੇ।ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਤੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।ਡਾ. ਸੌਭਾਗਿਆ ਵਰਧਨ ਨੇ ਆਰਟ ਗੈਲਰੀ ਦੇ ਆਰਟਿਸਟ ਮੈਬਰਾਂ ਵਲੋ ਲਗਾਈ ਗਈ ਪੇਟਿੰਗਾਂ ਤੇ ਮੂਰਤੀਆਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।ਇਸ ਸਮੇਂ ਸਮਰ ਆਰਟ ਕੈਂਪ ਦੋਰਾਨ ਹੋਈਆਂ ਗਤਿਵਿਧੀਆਂ ਦੀਆਂ ਝਲਕੀਆਂ ਵੀਡੀਓ ਦੇ ਰੂਪ ਵਿੱਚ ਦਿਖਾਈਆਂ ਗਈਆਂ, ਜਿਸ ਵਿੱਚ ਨਾਟਕ, ਪ੍ਰਦਰਸ਼ਨੀਆਂ, ਵਰਕਸ਼ਾਪਾਂ, ਵਰਲਡ ਮਿਊਜ਼ਕ ਡੇਅ, ਮੁਸ਼ਹਿਰਾ ਆਦਿ ਵਿਸ਼ੇਸ਼ ਰੂਪ ਵਿੱਚ ਦਰਸਾਏ ਗਏ।ਬੱਚਿਆਂ ਵੱਲੋ ਰੰਗਾਰੰਗ ਪ੍ਰੌਗਰਾਮ ਪੇਸ਼ ਕੀਤਾ ਗਿਆ ਡਾਂਸ, ਮਿਊਜ਼ਕ, ਗਿਟਾਰ ਆਦਿ ਦੀ ਪੇਸ਼ਕਾਰੀ ਕੀਤੀ ਗਈ।
ਮੁੱਖ ਮਹਿਮਾਨ ਡਾ. ਸੌਭਾਗਿਆ ਵਰਧਨ ਨੇ ਸਮਰ ਆਰਟ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆ ਨੂੰ ਸਰਟੀਫੀਕੇਟ ਤਕਸੀਮ ਕੀਤੇ ਅਤੇ ਟੀਚਰਾਂ ਤੇ ਕਨਵੀਨਰਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਆਰਟ ਗੈਲਰੀ ਦੇ ਆਨ. ਜਨਰਲ ਸੈਕਟਰੀ ਡਾ. ਏ.ਐਸ ਚਮਕ ਨੇ ਦੱਸਿਆ ਕੀ ਨੋਰਥ ਜ਼ੋਨ ਕਲਚਰ ਸੈਟਰ ਪਟਿਆਲਾ ਦੇ ਸਹਿਯੋਗ ਨਾਲ ਸਮਰ ਆਰਟ ਕੈਂਪ 4 ਜੂਨ ਤੋਂ ਅਰੰਭ ਕੀਤਾ ਗਿਆ ਸੀ, ਜਿਸ ਦੌਰਾਨ ਬੱਚਿਆਂ ਦੇ ਹੁਨਰ ਨੂੰ ਨਿਖਾਰਣ ਲਈ ਪੂਰੀ ਕੋਸ਼ਿਸ਼ ਕੀਤੀ ਗਈ ਹੈ।ਇਸ ਮੌਕੇ ਕਰਮਜੀਤ ਸਿੰਘ, ਅਤੁਲ ਮੇਹਰਾ, ਨਰਿੰਦਰ ਸਿੰਘ ਧਰਮਿੰਦਰ ਸ਼ਰਮਾ, ਰਵਿੰਦਰ ਢਿਲੋ, ਮਹਿੰਦਰਜੀਤ ਸਿੰਘ ਆਰਕੀਟੈਕਟ, ਗੁਰਜੀਤ ਕੌਰ, ਗੁਲਸ਼ਨ ਸਧਾਨਾ, ਕੁਲਵੰਤ ਸਿੰਘ ਗਿੱਲ ਆਦਿ ਵੀ ਮੋਜੂਦ ਸਨ। 

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply