Sunday, March 29, 2026

ਮੈਡਲ ਜੇਤੂ ਤਾਇਕਵਾਡੋਂ ਖਿਡਾਰੀ ਜਸ਼ਨਦੀਪ ਸਿੰਘ ਦਾ ਹੋਇਆ ਸ਼ਾਨਦਾਰ ਸਵਾਗਤ

PPN0307201810ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ – ਸੰਧੂ) – ਆਲ ਇੰਡੀਆ ਇੰਟਰਵਰਸਿਟੀ ਤਾਇਕਵਾਡੋਂ ਪ੍ਰਤੀਯੋਗਤਾ ਦੇ ਵਿੱਚ ਸਿਲਵਰ ਮੈਡਲ ਹਾਂਸਲ ਕਰਨ ਵਾਲੇ ਸਥਾਨਕ ਖਾਲਸਾ ਕਾਲਜ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਦਾ ਵਾਪਿਸ ਖੇਡ ਮੈਦਾਨ ਵਿਖੇ ਪਹੁੰਚਣ `ਤੇ ਉਸ ਦੇ ਸਾਥੀਆਂ ਨਵਜੋਤ ਸਿੰਘ, ਲਕਸ਼, ਆਰਯਨ, ਸ਼ਮਸ਼ੇਰ ਸਿੰਘ, ਬੇਨੀਜ਼ੀਰ ਖਾਨ, ਕਾਜਲ, ਜਾਨਵੀ, ਜਗਮੀਤ ਸਿੰਘ ਤੇ ਸਿਮਰਨ ਆਦਿ ਖਿਡਾਰੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਆਪਣੀ ਇਸ ਪ੍ਰਾਪਤੀ ਤੇ ਜਸ਼ਨਦੀਪ ਸਿੰਘ ਨੇ ਇਸ ਦਾ ਸਿਹਰਾ ਕਾਲਜ ਦੇ ਪ੍ਰਿੰਸੀਪਲ ਮੇਹਲ ਸਿੰਘ, ਸ਼ਰੀਰਿਕ ਸਿੱਖਿਆ ਵਿਭਾਗ ਮੁੱਖੀ ਪ੍ਰੋਫੈ. ਡਾ. ਦਲਜੀਤ ਸਿੰਘ ਤੇ ਕੌਮਾਂਤਰੀ ਤਾਇਕਵਾਡੋ ਕੋਚ ਲਕਸ਼ਮਨ ਪ੍ਰਸਾਦ ਨੂੰ ਦਿੱਤਾ ਹੈ।ਜਸ਼ਨਦੀਪ ਸਿੰਘ ਨੇ ਦੱਸਿਆ ਕਿ ਹੁਣ ਉਹ ਆਪਣੇ ਸਾਥੀਆਂ ਸਮੇਤ ਜੀ.ਐਨ.ਡੀ.ਯੂ ਦੇ ਬਹੁ-ਮੰਤਵੀ ਖੇਡ ਸਟੇਡੀਅਮ ਵਿੱਖੇ ਸੀਨੀਅਰ ਨੈਸ਼ਨਲ ਤਾਇਕਵਾਡੋਂ ਪ੍ਰਤੀਯੋਗਤਾ ਲਈ ਪਸੀਨਾ ਵਹਾ ਰਿਹਾ ਹੈ।ਉਸ ਨੇ ਦੱਸਿਆ ਕਿ ਤਾਇਕਵਾਡੋਂ ਖੇਡ ਦੇ ਜ਼ਰੀਏ ਜਿੱਥੇ ਸ਼ਰੀਰ ਨੂੰ ਚੁਸਤੀ-ਫੁਰਤੀ ਮਿਲਦੀ ਹੈ ਉਥੋਂ ਆਤਮ ਰੱਖਿਆ ਦੇ ਗੁਰ ਵੀ ਸਿੱਖਣ ਨੂੰ ਮਿਲਦੇ ਹਨ।ਉਸ ਨੇ ਸਵੈ-ਰੱਖਿਆ ਲਈ ਵਿਸ਼ੇਸ਼ ਤੌਰ `ਤੇ ਲੜਕੀਆਂ ਨੂੰ ਇਹ ਖੇਡ ਅਪਣਾਉਣ ਦੀ ਅਪੀਲ ਵੀ ਕੀਤੀ ਹੈ।ਆਪਣੇ ਸਾਥੀਆਂ ਤੋਂ ਮਿਲੇ ਬੇਮਿਸਾਲ ਪਿਆਰ ਤੇ ਮਾਨ-ਸਨਮਾਨ ਤੋਂ ਬੇਹੱਦ ਖੁਸ਼ ਜਸ਼ਨਦੀਪ ਸਿੰਘ ਨੇ ਭਵਿੱਖ ਵਿੱਚ ਹੋਰ ਵੀ ਬੇਹਤਰ ਕਰਨ ਦਾ ਅਹਿਦ ਲਿਆ ਹੈ ਤੇ ਕਿਹਾ ਕਿ ਉਹ ਇੱਕ ਵਧੀਆ ਖਿਡਾਰੀ ਹੋਣ ਦੇ ਨਾਲ-ਨਾਲ ਪੜ੍ਹਾਈ ਨੂੰ ਵੀ ਮੁਕੰਮਲ ਸਮਾਂ ਦਿੰਦਾ ਹੈ।ਇਸ ਮੌਕੇ ਨਵਜੋਤ ਸਿੰਘ, ਲਕਸ਼, ਆਰਯਨ, ਸ਼ਮਸ਼ੇਰ ਸਿੰਘ, ਬੇਨੀਜ਼ੀਰ ਖਾਨ, ਕਾਜਲ, ਜਾਨਵੀ, ਜਗਮੀਤ ਸਿੰਘ ਤੇ ਸਿਮਰਨ ਆਦਿ ਹਾਜ਼ਰ ਸਨ।

 

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply