Sunday, March 29, 2026

ਅਫਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ `ਚ ਵਾਪਰੇ ਭਾਣੇ ਨਾਲ ਹਰ ਸਿੱਖ ਦੇ ਦਿਲ `ਤੇ ਗਹਿਰੀ ਸੱਟ ਵੱਜੀ- ਜਥੇਦਾਰ

ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਪਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਜੋ ਭਾਣਾ Giani Gurbachan Sਅਫਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਵਿਖੇ ਵਾਪਰਿਆ ਹੈ, ਉਸ ਨਾਲ ਹਰ ਸਿੱਖ ਦੇ ਦਿਲ ਉਤੇ ਗਹਿਰੀ ਸੱਟ ਵੱਜੀ ਹੈ।ਇਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜੀ ਹੈ।ਉਨਾਂ ਕਿਹਾ ਕਿ ਸਿੱਖ ਜਿਸ ਦੇਸ਼ ਵਿਚ ਵੀ ਰਹਿੰਦੇ ਹਨ ਉਥੇ ਆਪਣੇ ਧਰਮ ਵਿਚ ਪ੍ਰਪੱਕ ਰਹਿ ਕੇ ਉਸ ਦੇਸ਼ ਦੀ ਤਰੱਕੀ ਵਾਸਤੇ ਆਪਣਾ ਵੱਡਮੁਲਾ ਯੋਗਦਾਨ ਪਾਉਂਦੇ ਹਨ।ਸਿੱਖ ਤਾਂ ਹਮੇਸ਼ਾਂ ਹੀ ਆਪਣੇ ਗੁਰੂ ਸਿਧਾਂਤ ਅਨੁਸਾਰ “ਏਕੁ ਪਿਤਾ ਏਕਸ ਕੇ ਹਮ ਬਾਰਿਕ” ਪੁਰ ਪਹਿਰਾ ਦਿੰਦਿਆਂ ਆਪਣਾ ਫਰਜ਼ ਨਿਭਾਅ ਰਹੇ ਹਨ ਅਤੇ ਜਿਥੇ ਕਿਤੇ ਵੀ ਕੁਦਰਤੀ ਆਫਤ ਆ ਜਾਵੇ ਭਾਵੇਂ ਉਹ ਅਫਗਾਨਿਸਤਾਨ ਹੋਵੇ ਜਾਂ ਇਰਾਕ ਜਾਂ ਮਿਆਂਮਾਰ ਹੋਵੇ ਸਿੱਖਾਂ ਨੇ ਕੋਈ ਜਾਤੀ ਵਿਤਕਰਾ ਨਾ ਕਰਦਿਆਂ ਮੁਸਲਮਾਨਾਂ ਵਾਸਤੇ ਲੰਗਰ ਲਾਏ ਅਤੇ ਕਪੜੇ ਆਦਿ ਦੀ ਸੇਵਾ ਕੀਤੀ।ਸਿੱਖਾਂ ਨੇ ਤਾਂ ਬਿਨ੍ਹਾਂ ਵਿਤਕਰੇ ਨਿਪਾਲ, ਜੰਮੂ ਕਸ਼ਮੀਰ ਦੇ ਹੜ ਸਮੇਂ, ਮਦਰਾਸ ਵਿਚ ਸੁਨਾਮੀ ਲਹਿਰਾਂ ਸਮੇਂ ਜਾਂ ਗੁਜਰਾਤ ਵਿਚ ਭੁਚਾਲ ਪੀੜਤਾਂ ਲਈ ਸਿੱਖਾਂ ਨੇ ਵੱਧ ਤੋਂ ਵੱਧ ਮਨੁੱਖਤਾ ਦੀ ਸੇਵਾ ਕਰਨ ਵਿਚ ਆਪਣਾ ਯੋਗਦਾਨ ਪਾਇਆ।ਬੜੀ ਹੈਰਾਨਗੀ ਦੀ ਗੱਲ ਹੈ ਕੇ ਇਹਨੇ ਦਿਆਲੂ ਹੁੰਦਿਆਂ ਵੀ ਸਿੱਖਾਂ ਨਾਲ ਇਸ ਤਰ੍ਹਾਂ ਦਾ ਵਿਤਕਰਾ ਕਿਉਂ ਕੀਤਾ ਜਾਂਦਾ ਹੈ, ਜਿਸ ਵਿਚ ਕੀਮਤੀ ਜਾਨਾ ਚਲੀਆਂ ਗਈਆਂ ਹਨ।ਹਰ ਧਰਮ ਇਨਸਾਨੀਅਤ ਦਾ ਹੋਕਾ ਦਿੰਦਾ ਹੈ, ਪ੍ਰੰਤੂ ਅਜਿਹੇ ਲੋਕਾਂ ਦੀ ਕੀ ਇਨਸਾਨੀਅਤ ਹੈ।ਇਹਨਾਂ ਲੋਕਾਂ ਦਾ ਨਾ ਕੋਈ ਧਰਮ ਹੁੰਦਾ ਹੈ ਅਤੇ ਨਾ ਹੀ ਇਹਨਾਂ ਵਿਚ ਕੋਈ ਇਨਸਾਨੀਅਤ ਹੁੰਦੀ ਹੈ।
    ਜਥੇਦਾਰ ਨੇ ਕਿਹਾ ਕਿ ਇਹਨਾਂ ਅਫਗਾਨਿਸਤਾਨ ਵਿਚ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਸ਼ੋ੍ਰਮਣੀ ਗੁ: ਪ੍ਰ: ਕਮੇਟੀ ਅਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੱਜ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਹੈ, ਜਿਸ ਦੇ ਭੋਗ 05-07-18 ਨੂੰ ਸਵੇਰੇ 9:00 ਵਜੇ ਪੈਣਗੇ।ਸੰਗਤਾਂ ਇਹਨਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚਣ ਦੀ ਕ੍ਰਿਪਾਲਤਾ ਕਰਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply