Saturday, August 1, 2026

ਨੌਜਵਾਨਾਂ ਨੂੰ ਨਸ਼ੇ ਦੀ ਦਲਦਲ `ਚੋਂ ਕੱਢਣ ਲਈ ਵੱਡਾ ਸਹਾਰਾ ਬਣ ਰਿਹੈ ਬਟਾਲਾ ਦਾ ਓਟ ਸੈਂਟਰ- ਡਾ. ਜਸਕਰਨ ਸਿੰਘ

ਬਟਾਲਾ, 3 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵਲੋਂ ਅਫ਼ੀਮ, ਹੈਰੋਇਨ ਤੇ ਇਨਾਂ `ਤੇ ਅਧਾਰਿਤ ਨਸ਼ੀਲੇ ਪਦਾਰਥਾਂ ਤੋਂ ਪੀੜਿਤਾਂ ਨੂੰ PPN0307201814ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਸਥਾਪਿਤ ਕੀਤੇ ਗਏ ਓਟ (ਆਊਟ ਪੇਸ਼ੈਂਟ ਓਪਅੀਡ ਅਸਿਸਟਡ ਟ੍ਰੀਟਮੈਂਟ) ਸੈਂਟਰ ਨਸ਼ਿਆਂ ਨੂੰ ਅਲਵਿਦਾ ਕਹਿਣ ਦਾ ਤਹੱਈਆ ਕਰਨ ਵਾਲਿਆਂ ਦਾ ਵੱਡਾ ਸਹਾਰਾ ਬਣ ਕੇ ਉਭਰੇ ਹਨ।ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਸਥਾਪਤ ਕੀਤੇ ਗਏ ਇੰਨਾਂ ਓਟ ਸੈਂਟਰਾਂ ਵਿੱਚੋਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਓਟ ਸੈਂਟਰ ਵਿੱਚ ਹੁਣ ਤੱਕ ਨਸ਼ਿਆਂ ਤੋਂ ਕਿਨਾਰਾ ਕਰਨ ਵਾਲੇ 60 ਤੋਂ ਵਧੇਰੇ ਨੌਜੁਆਨ ਆਪਣੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।
ਓਟ ਸੈਂਟਰ ਬਟਾਲਾ ਦੇ ਇੰਚਾਰਜ ਡਾ. ਜਸਕਰਨ ਸਿੰਘ ਨੇ ਦੱਸਿਆ ਕਿ ਜਦੋਂ ਵੀ ਕੋਈ ਮਰੀਜ਼ ਉਨਾਂ ਕੋਲ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੀ ਕਾਊਂਸਲਿੰਗ ਕੀਤੀ ਜਾਂਦੀ ਹੈ।ਉਸ ਤੋਂ ਬਾਅਦ ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀ ਦਾ ਚੈੱਕ ਅਪ ਕਰਕੇ ਉਸ ਨੂੰ ਯੂਨੀਕ ਆਈ.ਡੀ ਦਿੱਤੀ ਜਾਂਦੀ ਹੈ, ਜੋ ਅਧਾਰ ਕਾਰਡ ਨਾਲ ਵੀ ਲਿੰਕ ਹੁੰਦੀ ਹੈ। ਇਸ ਉਪਰੰਤ ਉਸ ਦਾ ਮੋਰਫ਼ੀਨ ਕਿੱਟ ਨਾਲ ਟੈਸਟ ਕੀਤਾ ਜਾਂਦਾ ਹੈ ਅਤੇ ਪਤਾ ਲਗਾਇਆ ਜਾਂਦਾ ਹੈ ਕਿ ਉਹ ਕਿਸ ਤਰਾਂ ਦਾ ਨਸ਼ਾ ਕਰ ਰਿਹਾ ਹੈ।ਇਸ ਤੋ ਬਾਅਦ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ।ਡਾ. ਜਸਕਰਨ ਨੇ ਦੱਸਿਆ ਕਿ ਨਸ਼ੇ ਦਾ ਇਲਾਜ ਕਰਾ ਰਹੇ ਵਿਅਕਤੀ ਦੇ ਸਿਵਲ ਹਸਪਤਾਲ ਬਟਾਲਾ ਤੋਂ ਐਚ.ਆਈ.ਵੀ, ਹੈਪੇਟਾਈਟਸ-ਸੀ ਤੇ ਬੀ ਦੇ ਟੈਸਟ ਵੀ ਕਰਵਾਏ ਜਾਂਦੇ ਹਨ, ਜੇਕਰ ਇਨਾਂ `ਚੋਂ ਕਿਸੇ ਵੀ ਟੈਸਟ `ਚ ਉਹ ਪਾਜ਼ੇਟਿਵ ਆਉਂਦਾ ਹੈ ਤਾਂ ਉਸ ਦਾ ਇਲਾਜ ਵੀ ਨਾਲ ਹੀ ਸ਼ੁਰੂ ਕਰਵਾਇਆ ਜਾਂਦਾ ਹੈ।ਡਾ. ਜਸਕਰਨ ਨੇ ਕਿਹਾ ਕਿ ਇੱਕੋ ਹੀ ਸਰਿੰਜ ਵਰਤਣ ਕਾਰਨ ਐਚ.ਆਈ.ਵੀ ਅਤੇ ਹੈਪੇਟਾਈਟਸ-ਸੀ ਤੋਂ ਗ੍ਰਸਤ ਹੋਣ ਦੀ ਸੰਭਾਵਨਾ ਵਧੇ ਹੋ ਜਾਂਦੀ ਹੈ।
ਡਾ. ਜਸਕਰਨ ਸਿੰਘ ਨੇ ਦੱਸਿਆ ਕਿ ਨਸ਼ਾ ਛੁਡਾਉਣ ਦੇ ਇਲਾਜ ਦੌਰਾਨ ਪਹਿਲੇ ਦਿਨ ਇੱਕ ਅਤੇ ਗੋਲੀ ਜੇਕਰ ਲੋੜ ਪਵੇ ਤਾਂ ਅਗਲੇ ਦੋ ਦਿਨ ਡੋਜ਼ ਵਧਾ ਕੇ ਦੇਖੀ ਜਾਂਦੀ ਹੈ।ਉਨਾਂ ਦੱਸਿਆ ਕਿ ਦਵਾਈ ਦੀ ਮਿਕਦਾਰ ਸਬੰਧਤ ਵਿਅਕਤੀ ਦੇ ਨਸ਼ੇ ਦੀ ਮਾਤਰਾ ਦੇ ਸੇਵਨ `ਤੇ ਨਿਰਭਰ ਕਰਦੀ ਹੈ।ਇਹ ਦਵਾਈ ਉਸ ਨੂੰ ਰੋਜ਼ਾਨਾ ਓਟ ਸੈਂਟਰ ਆ ਕੇ ਡਾਕਟਰ ਦੇ ਸਾਹਮਣੇ ਖਾਣੀ ਪੈਂਦੀ ਹੈ।ਜੇਕਰ ਮਰੀਜ ਕੰਮ ਦੇ ਸਿਲਸਲੇ ਲਈ ਕਿਤੇ ਦੂਰ ਗਿਆ ਹੈ ਤਾਂ ਉਹ ਉਥੋਂ ਨੇੜੇ ਦੇ ਸਰਕਾਰੀ ਓਟ ਸੈਂਟਰ ਵਿੱਚ ਜਾ ਕੇ ਆਪਣੀ ਆਈ.ਡੀ ਦੱਸ ਕੇ ਉਥੋਂ ਵੀ ਦਵਾਈ ਲੈ ਸਕਦਾ ਹੈ।
ਡਾ. ਜਸਕਰਨ ਸਿੰਘ ਨੇ ਕਿਹਾ ਕਿ ਨਸ਼ਾ ਇੱਕ ਮਾਨਸਿਕ ਬਿਮਾਰੀ ਹੈ ਅਤੇ ਇਸ ਨੂੰ ਸਹੀ ਇਲਾਜ ਦੇ ਜਰੀਏ ਅਸਾਨੀ ਨਾਲ ਛੱਡਿਆ ਜਾ ਸਕਦਾ ਹੈ।ਉਨਾਂ ਨਸ਼ਾ ਕਰ ਰਹੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੇ ਕੋਹੜ ਤੋਂ ਮੁਕਤੀ ਪਾਉਣ ਲਈ ਬਟਾਲਾ ਦੇ ਓਟ ਸੈਂਟਰ ਵਿੱਚ ਆਉਣ ਜਿਥੇ ਉਨਾਂ ਦਾ ਮੁਫ਼ਤ ਇਲਾਜ ਕਰਕੇ ਉਨਾਂ ਨੂੰ ਨਸ਼ਿਆਂ ਤੋਂ ਮੁਕਤੀ ਦਿਵਾਈ ਜਾਵੇਗੀ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …

Leave a Reply