ਬਠਿੰਡਾ, 3 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਦੂਰਦਰਸ਼ਨ ਦੇ ਸਥਾਨਕ ਹਾਈ ਪਾਵਰ ਟਰਾਂਸਮੀਟਰ ਵਿਖੇ ਬਤੌਰ ਸੀਨੀਅਰ ਟੈਕਨੀਸ਼ੀਅਨ 32
ਸਾਲ ਤੋਂ ਸੇਵਾਵਾਂ ਕਰੇ ਰਹੇ ਹਿੰਮਤ ਸਿੰਘ ਪਰਮਾਰ ਨੂੰ ਦੂਰਦਰਸ਼ਨ ਅਤੇ ਅਕਾਸ਼ਵਾਣੀ ਐਫ.ਐਮ ਬਠਿੰਡਾ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ।ਦੂਰਦਰਸ਼ਨ ਬਠਿੰਡਾ ਦੇ ਡਿਪਟੀ ਡਾਇਰੈਕਟਰ ਇੰਜੀਨੀਅਰਿੰਗ ਸੰਜੀਵ ਕੁਮਾਰ ਗੋਇਲ ਨੇ ਹਿੰਮਤ ਸਿੰਘ ਦੁਆਰਾ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਿਹਨਤੀ ਸਟਾਫ ਦੀ ਸਖਤ ਮਿਹਨਤ ਸਦਕਾ ਬਠਿੰਡਾ ਉਤਰੀ ਭਾਰਤ ਵਿੱਚੋਂ ਪਹਿਲੇ ਸਥਾਨ ਉਪਰ ਆਇਆ ਹੈ ਅਤੇ ਭਾਰਤ ਭਰ ਦੇ ਮੁਕਾਬਲੇ ਵਿੱਚ ਸ਼ਾਮਲ ਹੈ।ਉਨ੍ਹਾਂ ਹਿੰਮਤ ਸਿੰਘ ਦੀ ਰਹਿੰਦੀ ਜਿੰਦਗੀ ਦੀ ਸਫਲਤਾ ਅਤੇ ਕਾਮਯਾਬੀ ਦੀ ਕਾਮਨਾ ਕੀਤੀ। ਆਕਾਸ਼ਵਾਣੀ ਬਠਿੰਡਾ ਦੇ ਡਾਇਰੈਕਟਰ ਰਾਜੀਵ ਅਰੋੜਾ ਨੇ ਵੀ ਹਿੰਮਤ ਸਿੰਘ ਦੀ ਸ਼ਾਨਦਾਰ ਸੇਵਾਵਾਂ ਬਦਲੇ ਭਰਪੂਰ ਪ੍ਰਸੰਸ਼ਾ ਕੀਤੀ।ਇਸ ਮੌਕੇ ਆਕਾਸ਼ਵਾਣੀ ਦੇ ਟੈਕਨੀਕਲ ਹੈੱਡ ਬੀਜੂ ਪੀ.ਐਲ., ਕੁਲਬੀਰ ਸਿੰਘ ਸੋਢੀ, ਦੂਰਦਰਸ਼ਨ ਦੇ ਤਕਨੀਕੀ ਮੁਖੀ ਦੀਪਕ ਕੁਮਾਰ, ਅਵਤਾਰ ਸਿੰਘ ਤੁੰਗਵਾਲੀ, ਸੀਨੀਅਰ ਸੁਪਰਡੈਂਟ ਆਫ ਪੋਸਟ ਮੱਖਣ ਸਿੰਘ, ਜੈ ਸਿੰਘ ਐਨ.ਐਫ.ਐਲ., ਦਰਸ਼ਨ ਸਿੰਘ ਆਦਿ ਦੁਆਰਾ ਵੀ ਆਪਣੀਆਂ ਸ਼ੁੱਭ ਇਛਾਵਾਂ ਭੇਂਟ ਕੀਤੀਆਂ। ਅੰਤ ਵਿੱਚ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੂਹ ਸਟਾਫ ਦੁਆਰਾ ਹਿੰਮਤ ਸਿੰਘ ਨੂੰ ਯਾਦਗਾਰੀ ਚਿੰਨ੍ਹ ਅਤੇ ਤੋਹਫੇ ਭੇਂਟ ਕੀਤੇ ਗਏ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media