ਪਠਾਨਕੋਟ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਪਠਾਨਕੋਟ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਪਠਾਨਕੋਟ ਵੱਲੋਂ ਅੱਜ ਸਹਿਰ ਅੰਦਰ ਇਕ ਜਾਗਰੁਕਤਾ ਰੈਲੀ ਹੈਲਥ ਅਫਸ਼ਰ ਐਨ.ਕੇ ਸਿੰਘ ਅਤੇ ਜਾਨੂ ਚਲੋਤਰਾ ਸੀ.ਐਸ.ਆਈ ਦੀ ਪ੍ਰਧਾਨਗੀ ਵਿੱਚ ਕੱਢੀ ਗਈ।ਜਿਸ ਵਿੱਚ ਸਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਵੀ ਭਾਗ ਲਿਆ।ਜਾਗਰੁਕਤਾ ਰੈਲੀ ਦੋਰਾਨ ਵਿਦਿਆਰਥਣਾਂ ਵੱਲੋਂ ਬਣਾਏ ਹੋਏ ਜੂਟ ਦੇ ਬੈਗ ਲੋਕਾਂ ਨੂੰ ਦਿੱਤੇ ਅਤੇ ਲੋਕਾਂ ਨੂੰ ਪਾਲੀਥਿਨ ਦੇ ਬੈਗ ਨਾ ਪ੍ਰਯੋਗ ਕਰਨ ਲਈ ਜਾਗਰੁਕ ਕੀਤਾ ਗਿਆ। 
ਡਾ. ਐਨ.ਕੇ ਸਿੰਘ ਨੇ ਦੱਸਿਆ ਕਿ ਅੱਜ ਨਗਰ ਨਿਗਮ ਪਠਾਨਕੋਟ ਵੱਲੋਂ ਸਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿਖੇ ਸੈਮੀਨਾਰ ਲਗਾ ਕੇ ਬੱਚਿਆਂ ਨੂੰ ਜਾਗਰੁਕ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਪਾਲੀਥਿਨ ਬੈਗ ਜੋ ਕਿ ਗਲਦਾ ਨਹੀਂ ਹੈ ਅਤੇ ਜਿਆਦਾ ਪ੍ਰਦੂਸਣ ਫੈਲਾਉਂਦਾ ਹੈ।ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਅਸੀਂ ਤੱਦ ਹੀ ਤੰਦਰੁਸਤ ਰੱਖ ਸਕਦੇ ਹਾਂ ਅਗਰ ਅਸੀਂ ਜਾਗਰੁਕ ਹੋਵਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਇਹ ਪ੍ਰਣ ਕਰਨਾ ਹੋਵੇਗਾ ਕਿ ਅਸੀਂ ਪਾਲੀਥਿਨ ਦੇ ਬੈਗ ਦਾ ਪ੍ਰਯੋਗ ਨਹੀਂ ਕਰਾਂਗੇ।ਉਨ੍ਹਾਂ ਕਿਹਾ ਕਿ ਪਾਲੀਥਿਨ ਜੋ ਕਿ ਸੀਵਰੇਜ ਵਿੱਚ ਜਾ ਕੇ ਸੀਵਰੇਜ ਬਲਾਕ ਕਰਦਾ ਹੈ ਅਤੇ ਸੀਵਰੇਜ ਬਲਾਕ ਹੋਣ ਨਾਲ ਬੀਮਾਰੀਆਂ ਫੈਲਦੀਆਂ ਹਨ।ਉਨ੍ਹਾਂ ਵਿਦਿਆਰਥਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਵਿਦਿਆਰਥੀ ਇਸ ਮੁਹਿੰਮ ਦਾ ਭਾਗੀਦਾਰ ਹੋ ਸਕਦਾ ਹੈ, ਹਰੇਕ ਵਿਦਿਆਰਥੀ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦੇ ਲਈ ਅਪਣੇ ਘਰ, ਗਲੀ ਅਤੇ ਮੁਹੱਲੇ ਅੰਦਰ ਵੀ ਲੋਕਾਂ ਨੂੰ ਜਾਗਰੁਕ ਕਰਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media