Sunday, August 9, 2026

ਵਿਧਾਇਕ ਪਠਾਨਕੋਟ ਅਮਿਤ ਵਿੱਜ ਨੇ ਪਿੰਡ ਫੁਲੜਾ `ਚ ਲਾਇਆ ਸੰਗਤ ਦਰਸ਼ਨ

PPN2307201816ਪਠਾਨਕੋਟ, 23 ਜੁਲਾਈ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਵਲੋਂ ਅੱਜ ਹਲਕਾ ਪਠਾਨਕੋਟ ਦੇ ਪਿੰਡਾਂ ਵਿੱਚ ਸੰਗਤ ਦਰਸਨ ਲਗਾਉਣ ਦੀ ਸ਼ਰੂਆਤ ਕੀਤੀ ਗਈ ਹੈ।ਜਿਸ ਅਧੀਨ ਅੱਜ ਪਹਿਲਾ ਸੰਗਤ ਦਰਸ਼ਨ ਪਿੰਡ ਫੁਲੜਾ ਵਿਖੇ ਸਥਿਤ ਕਮਨਿਉਟੀ ਹਾਲ ਵਿਖੇ ਲਗਾਇਆ ਗਿਆ।ਇਸ ਸੰਗਤ ਦਰਸ਼ਨ ਦੋਰਾਨ ਪਿੰਡ ਘਿਆਲਾ, ਜਿੰਦੜੀ, ਘੇਵੇ, ਚੱਕ ਮਨਹਾਸਾਂ, ਚੱਕ ਨਰੈਣੀ, ਨੰਗਲ, ਫੁਲੜਾ, ਭੂਰ, ਤਲਵਾੜਾ ਜੱਟਾਂ, ਤਵਲਾੜਾ ਗੁੱਜਰਾਂ, ਚੱਕ ਭਰਾਈਆਂ ਅਤੇ ਅਨੇੜ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।

PPN2307201817
ਵਿਧਾਇਕ ਅਮਿਤ ਵਿੱਜ ਨੇ ਦੱਸਿਆ ਕਿ ਅੱਜ ਦੇ ਸੰਗਤ ਦਰਸ਼ਨ ਵਿੱਚ 82 ਸ਼ਿਕਾਇਤਾਂ ਪਹੁੰਚੀਆਂ ਹਨ ਅਤੇ ਇਹ ਸਾਰੀਆਂ ਸਿਕਇਤਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਹਨ।ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਜਲਦੀ ਤੋਂ ਜਲਦੀ ਕੀਤਾ ਜਾਵੇਗਾ।ਜਿਨ੍ਹਾਂ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣੇ ਹਨ ਉਨ੍ਹਾਂ ਵਿੱਚੋਂ ਜਾਂਚ ਪੜਤਾਲ ਤੋਂ ਬਾਅਦ ਸਾਹਮਣੇ ਆਏ 8 ਲੋਕਾਂ ਦੀ ਲਿਸਟ ਜਾਰੀ ਕੀਤੀ ਗਈ ਅਤੇ ਵਿਧਾਇਕ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਲਿਸਟ ਵਿੱਚ ਦਰਜ ਲੋਕਾਂ ਨੂੰ ਜਲਦੀ ਹੀ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ।ਇਸ ਤੋਂ ਇਲਾਵਾ ਸੰਗਤ ਦਰਸ਼ਨ ਦੋਰਾਨ ਆਟਾ-ਦਾਲ ਸਕੀਮ, ਅਧਾਰ ਕਾਰਡ ਸਬੰਧੀ ਅਤੇ ਤਹਿਸੀਲ ਸਬੰਧੀ ਕੁੱਝ ਮਾਮਲੇ ਵੀ ਸਾਹਮਣੇ ਆਏ ਜੋ ਸਬੰਧਤ ਵਿਭਾਗਾਂ ਨੂੰ ਹੱਲ ਕਰਨ ਲਈ ਕਿਹਾ ਗਿਆ।5-6 ਪਿੰਡਾਂ ਵਿੱਚ ਗਲੀਆਂ ਨਾਲੀਆਂ ਦੀ ਸਮੱਸਿਆ ਸਬੰਧੀ ਉਨ੍ਹਾਂ ਬੀ.ਡੀ.ਓ ਪਠਾਨਕੋਟ ਨੂੰ ਹਦਾਇਤ ਕੀਤੀ ਕਿ ਇਸ ਦੀ ਜਾਂਚ ਕੀਤੀ ਜਾਵੇ ਅਤੇ ਲੋਕਾਂ ਦੀ ਸਮੱਸਿਆ ਹੱਲ ਕਰਵਾਈ ਜਾਵੇ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ।ਵਿੱਜ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਘਰ ਘਰ ਲੋਕ ਭਲਾਈ ਦੀਆਂ ਸਕੀਮਾਂ ਪਹੁੰਚਾਉਂਣ ਦੇ ਲਈ ਉਨ੍ਹਾਂ ਵੱਲੋਂ ਸੰਗਤ ਦਰਸ਼ਨ ਪ੍ਰੋਗਰਾਮ ਉਲੀਕਿਆ ਗਿਆ ਹੈ।ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨ ਦੋਰਾਨ ਜੋ ਵੀ ਸਮੱਸਿਆ ਸਾਹਮਣੇ ਆਉਂਣਗੀਆ ਉਨ੍ਹਾਂ ਦਾ ਜਲਦੀ ਹੱਲ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪਠਾਨਕੋਟ ਇਨ੍ਹਾਂ ਪਿੰਡਾਂ ਤੋਂ ਦੂਰ ਹੋਣ ਕਾਰਨ ਇਹ ਲੋਕ ਉਨ੍ਹਾਂ ਤੱਕ ਪਹੁੰਚ ਨਹੀਂ ਕਰਦੇ ਇਸ ਲਈ ਉਨ੍ਹਾਂ ਵੱਲੋਂ ਲੋਕਾਂ ਤੱਕ ਸਿੱਧੀ ਪਹੁੰਚ ਕਰਨ ਲਈ ਸੰਗਤ ਦਰਸ਼ਨ ਸੁਰੂ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ 24 ਜੁਲਾਈ 2018 ਨੂੰ ਪਿੰਡ ਚੱਕ ਚਿਮਨਾ ਵਿਖੇ ਅਮਿਤ ਵਿੱਜ ਵਿਧਾਇਕ ਪਠਾਨਕੋਟ ਵੱਲੋਂ ਪਿੰਡ ਵਿੱਚ ਬਣਾਏ ਕਿਸਾਨ ਭਵਨ ਵਿਖੇ ਸੰਗਤ ਦਰਸ਼ਨ ਲਗਾਇਆ ਜਾਵੇਗਾ, ਜਿਸ ਵਿੰਚ ਪਿੰਡ ਅਬਾਦਗੜ੍ਹ, ਛੋਟਾ ਅਬਾਦਗੜ੍ਹ, ਮੀਰਥਲ, ਰੇਲਵੇ ਕਲੋਨੀ ਮੀਰਥਲ, ਨਲੂੰਗਾ, ਘੰਡਰਾਂ, ਚੱਕ ਚਿਮਨਾ, ਗੂੜ੍ਹਾ ਕਲ੍ਹਾਂ, ਅੰਦੋਈ, ਕੌਂਤਰਪੁਰ, ਲਾਹੜੀ ਬ੍ਰਾਹਮਣਾਂ ਅਤੇ ਢਾਕੀ ਸੈਂਦਾ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ।ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਉਪਰੋਕਤ ਕਿਸੇ ਵੀ ਪਿੰਡ ਦੀ ਕੋਈ ਸਮੱਸਿਆ ਹੈ ਤਾਂ ਉਹ ਇਸ ਸੰਗਤ ਦਰਸ਼ਨ ਵਿੱਚ ਪਹੁੰਚ ਕੇ ਅਪਣੀ ਸਮੱਸਿਆ ਰੱਖ ਸਕਦੇ ਹਨ, ਉਸ ਦਾ ਹੱਲ ਕੀਤਾ ਜਾਵੇਗਾ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply