Sunday, March 15, 2026

ਘਰਿੰਡਾ ਦੇ 103.6 ਐਫ.ਐਮ ਰੇਡੀਓ ਤੋਂ ਪੰਜਾਬੀ ਤੋਂ ਇਲਾਵਾ ਹਿੰਦੀ, ਅੰਗਰੇਜੀ, ਡੋਗਰੀ ਤੇ ਉਰਦੂ `ਚ ਹੋਵੇ ਪ੍ਰਸਾਰਣ – ਮੰਚ

ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਨੇ ਘਰਿੰਡਾ (ਅੰਮ੍ਰਿਤਸਰ) ਤੋਂ ਛੇਤੀ ਹੀ ਸ਼ੁਰੂ ਕੀਤੇ ਜਾ Radio TV Towerਰਹੇ 103.6 ਐਫ.ਐਮ ਆਲ ਇੰਡੀਆ ਰੇਡੀਓ ਤੋਂ ਮੁੱਖ ਤੋਰ `ਤੇ ਪੰਜਾਬੀ ਤੋਂ ਇਲਾਵਾ ਹਿੰਦੀ, ਅੰਗਰੇਜੀ, ਡੋਗਰੀ ਅਤੇ ਉਰਦੂ ਭਾਸ਼ਾਵਾਂ ਵਿਚ ਪ੍ਰਸਾਰਣ ਦੀ ਮੰਗ ਕੀਤੀ ਹੈ, ਜੋ ਸਰਹੱਦੀ ਖੇਤਰ ਵਿੱਚ ਸੂਚਨਾ ਅਤੇ ਮਨੋਰੰਜਨ ਪ੍ਰੋਗਰਾਮਾਂ ਦੇ ਪ੍ਰਸਾਰਨ ਲਈ ਉਸਾਰਿਆ ਗਿਆ ਹੈ
    ਮੰਚ ਦੇ ਸਰਪ੍ਰਸਤ ਇੰਜ: ਹਰਜਾਪ ਸਿੰਘ ਅੋਜਲਾ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਪ੍ਰੋ. ਮੋਹਣ ਸਿੰਘ, ਇੰਜ. ਮਨਜੀਤ ਸਿੰਘ ਸੈਣੀ, ਲਖਬੀਰ ਸਿੰਘ ਘੁੰਮਣ ਨੇ ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਫਸਰ (ਸੀ.ਈ.ਓ) ਸ਼ਸ਼ੀ ਸ਼ੇਖਰ ਵੇਮਪਤੀ ਨੂੰ ਭੇਜੇ ਪੱਤਰ ਵਿੱਚ ਮੰਗ ਕੀਤੀ ਹੈ ਕਿ ਇਸ ਸਟੇਸ਼ਨ ਦਾ ਪ੍ਰਸਾਰਣ ਖੇਤਰ ਭਾਰਤੀ ਪੰਜਾਬ ਦੇ ਧਾਰਮਿਕ, ਵਪਾਰਕ ਅਤੇ ਰਾਜਸੀ ਪੱਖੋਂ ਮਹੱਤਵਪੂਰਨ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਹੀ ਪਾਕਿਸਤਾਨੀ ਸੂਬੇ ਪੰਜਾਬ ਦੇ ਲਾਹੋਰ ਸ਼ਹਿਰ ਤੱਕ ਹੋਵੇਗਾ।ਇਸ ਲਈ ਰੇਡੀਓ ਸਟੇਸ਼ਨ ਤੋਂ ਪ੍ਰਸਾਰਿਤ ਹੋਣ ਵਾਲੇ ਸਾਰੇ ਪ੍ਰੋਗਰਾਮ ਅਤੇ ਖਬਰਾਂ ਦੇ ਬੁਲਿਟਨ ਠੇਠ ਪੰਜਾਬੀ ਭਾਸ਼ਾ ਵਿਚ ਹੋਣੇ ਚਾਹੀਦੇ ਹਨ ਭਾਵੇਂ ਕਿ ਇਹ ਪ੍ਰੋਗਰਾਮ ਅਤੇ ਖਬਰਾਂ ਦੇ ਬੁਲਿਟਨ ਦਿੱਲੀ ਰੇਡਿਓ ਸਟੇਸ਼ਨ ਤੋਂ ਪੇਸ਼ ਹੋਣ ਵਾਲੇ ਕੌਮੀ ਜਾਂ ਚੰਡੀਗੜ੍ਹ ਤੋਂ ਪੇਸ਼ ਹੋਣ ਵਾਲੇ ਖੇਤਰੀ ਬੁਲਿਟਨ ਹੋਣ।
    ਉਨਾਂ ਹੋਰ ਕਿਹਾ ਕਿ ਲਾਹੌਰ ਸ਼ਹਿਰ ਵਿਚ ਉਰਦੂ ਭਾਸ਼ਾ ਬੋਲਣ ਵਾਲੇ ਮੁਹਾਜਿਰ ਲੋਕਾਂ ਦੀ ਗਿਣਤੀ ਕਾਫੀ ਹੈ, ਜੋ ਬੋਲ-ਚਾਲ ਲਈ ਊਰਦੂ ਭਾਸ਼ਾ ਇਸਤੇਮਾਲ ਕਰਦੇ ਹਨ।ਅੰਮ੍ਰਿਤਸਰ ਵਿਖੇ ਰੋਜਾਨਾ ਇੱਕ ਲੱਖ ਤੋਂ ਵੱਧ ਸ਼ਰਧਾਲੂ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਉਂਦੇ ਹਨ।ਅੰਮ੍ਰਿਤਸਰ ਵਿਖੇ ਪਹੁੰਚਣ ਵਾਲੇ ਰੋਜਾਨਾਂ ਸੈਲਾਨੀਆਂ ਵਿੱਚ 20,000 ਦੇ ਲਗਭਗ ਯਾਤਰੂ ਭਾਰਤ ਦੇ ਦੱਖਣ ਅਤੇ ਉਤਰੀ-ਪੂਰਬੀ ਰਾਜਾਂ ਤੋਂ ਆਉਂਦੇ ਹਨ।ਪੰਜਾਬੋਂ ਵਿਦੇਸ਼ਾਂ ਵਿਚ ਪ੍ਰਵਾਸ ਕਰਕੇ ਸਥਾਪਿਤ ਹੋ ਚੁੱਕੇ ਪੰਜਾਬੀਆਂ ਦੇ ਬੱਚੇ ਅੰਗਰੇਜੀ ਬੋਲਦੇ ਹਨ।ਅਜਿਹੀ ਸਥਿਤੀ ਪਾਕਿਸਤਾਨੀ ਪੰਜਾਬ ਦੇ ਪ੍ਰਵਾਸੀ ਪੰਜਾਬੀਆਂ ਦੀ ਵੀ ਹੈ।ਇਨ੍ਹਾਂ ਸਾਰਿਆਂ ਲਈ ਦਿੱਲੀ ਤੋਂ ਪੇਸ਼ ਕੀਤਾ ਜਾਣ ਵਾਲਾ ਉਰਦੂ, ਹਿੰਦੀ ਤੇ ਅੰਗ੍ਰੇਜੀ ਖਬਰਾਂ ਦਾ ਬੁਲਿਟਨ ਅੰਮ੍ਰਿਤਸਰ ਦੇ ਰੇਡੀਓ ਸਟੇਸ਼ਨ ਰਾਹੀਂ ਪ੍ਰਸਾਰਿਤ ਕੀਤਾ ਜਾਵੇ।ਆਗੂਆਂ ਨੇ ਕਿਹਾ ਕਿ ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ ਅਤੇ ਪਾਕਿਸਤਾਨ ਦੇ ਲਾਹੌਰ ਦੇ ਸਿਆਲਕੋਟ ਜਿਲ੍ਹਿਆਂ ਵਿਚ ਡੋਗਰੀ ਉਪ-ਭਾਸ਼ਾ ਬੋਲਣ ਵਾਲੇ ਵਿਅਕਤੀਆਂ ਦੀ ਕਾਫੀ ਤਾਦਾਦ ਹੈ।ਉਨਾਂ ਲਈ ਆਲ ਇੰਡੀਆ ਰੇਡੀਓ ਦਿੱਲੀ ਤੋਂ ਪੇਸ਼ ਕੀਤੇ ਜਾਣ ਵਾਲੇ ਡੋਗਰੀ ਬੁਲਿਟਨਾਂ ਨੂੰ ਅੰਮ੍ਰਿਤਸਰ ਰੇਡੀਓ ਸਟੇਸ਼ਨ ਤੋਂ ਰੀਲੇਅ ਕੀਤਾ ਜਾ ਸਕਦਾ ਹੈ। ਸੋ ਸਾਰੀਆਂ ਭਾਸ਼ਾਵਾਂ ਦੇ ਬੁਲਿਟਨ ਪ੍ਰਸਾਰਿਤ ਕਰਨ ਲਈ ਦੋ ਟਰਾਂਸਮੀਟਰਾਂ ਦੀ  ਲੋੜ ਹੋਵੇਗੀ, ਜਿੰਨ੍ਹਾਂ ਦੀ ਉਸਾਰੀ ਛੇਤੀ ਕਰਨੀ ਬਣਦੀ ਹੈ।

 

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply