Friday, March 13, 2026

ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਵਿਖੇ ਕਾਰਗਿਲ ਦਿਵਸ ਮਨਾਇਆ

ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਾਰਗਿਲ ਦੇ ਸਹੀਦਾਂ ਨੂੰ ਯਾਦ ਕਰਦਿਆਂ ਅੱਜ ਪੰਜਾਬ ਸਟੇਟ ਵਾਰ ਹੀਰੋਜ ਮੈਮੋਰੀਅਲ ਕਮ PPN2607201805ਮਿਊਜੀਅਮ ਵਿਖੇ ਕਾਰਗਿਲ ਦਿਵਸ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ।  ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਉਪੰਰਤ 2 ਮਿੰਟ ਦਾ ਮੋਨ ਰੱਖਿਆ ਗਿਆ।ਵਧੀਕ ਡਿਪਟੀ ਕਮਿਸ਼ਨਰ ਜਨਰਲ ਹਿੰਮਾਸ਼ੂ ਅਗਰਵਾਲ ਨੇ ਜ਼ਿਲੇ੍ਹ ਨਾਲ ਸਬੰਧਤ ਕਾਰਗਿਲ ਵਾਰ ਦੀਆਂ ਵੀਰ ਨਾਰੀਆਂ ਨੂੰ ਸਨਮਾਨਿਤ ਵੀ ਕੀਤਾ ।  
ਇਸ ਮੌਕੇ ਬਰਗੇਡੀਅਰ ਹਰਚਰਨ ਸਿੰਘ (ਰਿਟਾ.), ਕਰਨਲ ਅਮਰਬੀਰ ਸਿੰਘ ਚਾਹਲ (ਰਿਟਾ.) ਜਿਲਾ੍ਹ  ਰੱਖਿਆ ਸੇਵਾਵਾਂ ਭਲਾਈ ਅਫਸਰ, ਕਰਨਲ ਐਸ.ਐਸ ਸੰਧੂ ਜਿਲ੍ਹਾ ਹੈਡ ਜੀ.ਓ.ਜੀ ਅਤੇ ਕਰਨਲ ਪਰਮਾਰ ਤੋਂ ਇਲਾਵਾ ਜਿਲਾ ਰੱਖਿਆ ਸੇਵਾਵਾਂ ਭਲਾਈ ਦਫਤਰ ਦਾ ਫੀਲਡ ਸਟਾਫ ਅਤੇ ਵਾਰ ਮੈਮੋਰੀਅਲ ਦਾ ਸਟਾਫ ਵੀ ਸਾਮਿਲ ਹੋਇਆ।
 

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply