Sunday, October 11, 2026

ਪੀ.ਏ.ਡੀ.ਬੀ ਬੈਂਕ ਵਲੋਂ ਹਰਿਆਲੀ ਮੁਹਿੰਮ ਤਹਿਤ ਵੰਡੇ 700 ਬੂਟੇ

PPN2707201811ਧੂਰੀ, 27 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੀ.ਏ.ਡੀ.ਬੀ ਬੈਂਕ ਵਲੋਂ ਹਰਿਆਲੀ ਮੁਹਿੰਮ ਦੇ ਤਹਿਤ ਪਿੰਡ ਬੁਗਰਾ ਵਿਖੇ ਬੈਂਕ ਦੇ ਕਮੇਟੀ ਚੈਅਰਮੇਨ ਸੁਖਵਿੰਦਰ ਸਿੰਘ ਈਸੀ, ਗੁਰਦੀਪ ਸਿੰਘ ਗਿੱਪੀ ਲੋਨ ਕਮੇਟੀ ਚੈਅਰਮੇਨ, ਮੈਨੇਜਰ ਜਸਵੀਰ ਸਿੰਘ, ਗਗਨ ਜਿੰਦਲ ਆਦਿ ਤੋਂ ਇਲਾਵਾ ਪਿੰਡ ਦੇ ਪੰਚਾਇਤ ਮੈਂਬਰ ਜਗਜੀਤ ਸਿੰਘ ਲੀਲਾ, ਗੁਰਜੰਟ ਸਿੰਘ, ਮਨਵਿੰਦਰ ਬਿਨਰ, ਸੁਖਦੇਵ ਸਿੰਘ ਆਦਿ ਦੇ ਸਹਿਯੋਗ ਨਾਲ 700 ਦੇ ਕਰੀਬ ਬੂਟੇ ਵੰਡੇ ਗਏ।ਜੰਗਲਾਤ ਵਿਭਾਗ ਵੱਲੋਂ ਮੈਡਮ ਮੋਨਿਕਾ ਦੇਵੀ ਆਈ.ਐਫ.ਐਸ.ਓ, ਗੁਰਿੰਦਰ ਪਾਲ ਸਿੰਘ, ਰਮਨਦੀਪ ਸਿੰਘ ਅਤੇ ਸੁਖਪਾਲ ਸਿੰਘ ਨੇ ਆਪਣਾ ਪੂਰਨ ਸਹਿਯੋਗ ਦਿੱਤਾ।ਇਸ ਮੌਕੇ ਗੁਰਦੀਪ ਸਿੰਘ ਬੁਗਰਾ ਉਚੇਚੇ ਤੌਰ `ਤੇ ਹਾਜ਼ਰ ਰਹੇ।
 

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply