Thursday, April 30, 2026

ਲੁੱਟ-ਖੋਹ ਅਤੇ ਛੇੜਖਾਨੀ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕਰਨ ਦੀ ਠਝਪ

PPN19081405

ਜੰਡਿਆਲਾ ਗੁਰੂ, 19 ਅਗਸਤ (ਹਰਿੰਦਰਪਾਲ ਸਿੰਘ) – ਗੁਰਜੀਤ ਕੌਰ ਪਤਨੀ ਜਰਨੈਲ ਸਿੰਘ, ਵਾਸੀ ਪਿੰਡ ਮੱਲੀਆਂ, ਨਜਦੀਕ ਜੰਡਿਆਲਾ ਗੁਰੂ, ਜਿਲ੍ਹਾ ਅੰਮ੍ਰਿਤਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਦੀਪ ਸਿੰਘ ਪੁੱਤਰ ਅਮਰਜੀਤ ਸਿੰਘ, ਵਾਸੀ ਪਿੰਡ ਮਾਲੋਵਾਲ, ਤਹਿ: ਬਾਬਾ ਬਕਾਲਾ, ਜਿਲ੍ਹਾ ਅੰਮ੍ਰਿਤਸਰ ਅਤੇ ਰਣਜੀਤ ਸਿੰਘ ਉਰਫ ਲਾਡੀ ਪੁੱਤਰ ਮੁਖਤਿਆਰ ਸਿੰਘ, ਵਾਸੀ ਸੇਖੁਪੂਰਾ ਮੁੱਹਲਾ, ਜੰਡਿਆਲਾ ਗੁਰੂ ਅਤੇ ਇਹਨਾਂ ਦੇ ਹੋਰ ਇੱਕ ਸਾਥੀ ਦੇ ਖਿਲਾਫ ਜਾਅਲਸਾਜੀ ਕਰਨ, ਛੇੜਖਾਨੀ ਕਰਨ, ਚੈੱਕ ਬੁੱਕ ਅਤੇ ਪਰਸ ਖੋਹਣ ਸਬੰਧੀ ਥਾਣਾ ਜੰਡਿਆਲਾ ਵਿਖੇ ਦਰਖਾਸਤ ਦਿੱਤੀ ਸੀ।ਜਿਸ ਸਬੰਧੀ ਉਚ ਅਧਿਕਾਰੀਆਂ ਦੇ ਦਖਲ ਦੈਣ ਤੋਂ ਬਾਅਦ ਮਾਰਚ 2014 ਵਿੱਚ ਇਹਨਾਂ ਦੋਸ਼ੀਆਂ ਦੇ ਖਿਲਾਫ ਜੋ ਧਾਰਾ 420, 120 ਬੀ, ਆਈ ਦੇ ਤਹਿਤ ਥਾਣਾ ਜੰਡਿਆਲਾ ਗੁਰੂ ਵਿਚ ਮਾਮਲਾ ਦਰਜ ਕੀਤਾ ਗਿਆ ਸੀ।ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੇਵਲ ਦੋਸ਼ੀ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਜਦ ਕਿ ਉਸ ਦਾ ਦੂਸਰਾ ਸਾਥੀ ਰਣਜੀਤ ਸਿੰਘ ਉਰਫ ਲਾਡੀ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ।ਸੰਦੀਪ ਸਿੰਘ ਇਸ ਸਮੇਂ ਜਮਾਨਤ ਤੇ ਆਇਆ ਹੋਇਆ ਹੈ।ਉਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਮੁੱਖ ਦੋਸ਼ੀ ਸੰਦੀਪ ਸਿੰਘ ਤੋਂ ਚੈੱਕ ਬੁੱਕਾਂ ਬਰਾਮਦ ਕਰ ਲਈਆਂ ਗਈਆਂ ਹਨ।ਬਾਵਜੂਦ ਇਸਦੇ ਪੁਲਿਸ ਵੱਲੋਂ ਦੋਸ਼ੀਆਂ ਦੇ ਖਿਲਾਫ ਬਾਰ-2 ਛੇੜਖਾਨੀ ਕਰਣ ਅਤੇ ਜਬਰਦਸਤੀ ਅਸ਼ਲੀਲ ਹਰਕਤਾਂ, ਪਰਸ ਖੋਹਣ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ।ਗੁਰਜੀਤ ਕੌਰ ਨੇ ਆਖਿਆ ਕਿ ਉਸ ਦੇ ਪਤੀ ਡਿਊਟੀ ਕਰਦੇ ਹਨ ਅਤੇ ਘਰ ਵਿੱਚ ਉਹ ਆਪਣੇ ਬੱਚਿਆਂ ਨਾਲ ਇੱਕਲੀ ਹੀ ਰਹਿੰਦੀ ਹੇੈ। ਜਦ ਕਿ ਮੁੱਖ ਦੋਸ਼ੀ ਸੰਦੀਪ ਸਿੰਘ ਅਜੇ ਵੀ ਉਸ ਨੂੰ ਬਾਰ-ਬਾਰ ਛੇੜਖਾਨੀ ਕਰਦਾ ਹੈ ਅਤੇ ਧਮਕੀਆਂ ਦਿੰਦਾ ਹੈ ।ਉਸ ਨੇ ਇਸ ਸਬੰਧੀ ਪੁਲਿਸ ਥਾਣਾ ਜੰਡਿਆਲਾ ਦੇ ਕਈ ਵਾਰ ਚੱਕਰ ਲਗਾ ਚੁੱਕੀ ਹੈ ਪਰ ਉਸ ਨੂੰ ਅਜੇ ਤੱਕ ਇੰਨਸਾਫ ਨਹੀਂ ਮਿਲਿਆ।ਪੀੜਤ ਪਰਿਵਾਰ ਨੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਖਿਲਾਫ ਛੇੜਖਾਨੀ ਕਰਣ ਅਤੇ ਲੁੱਟ ਖੋਹ ਦਾ ਵੀ ਮਾਮਲਾ ਦਰਜ ਕੀਤਾ ਜਾਵੇ।

ਕੀ ਕਹਿੰਦੇ ਹਨ ਅਧਿਕਾਰੀ ? ਇਸ ਸੰਬੰਧੀ ਜਦੋਂ ਐਸ ਜੰਡਿਆਲਾ, ਇੰਸਪੈਕਟਰ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਇਸ ਮਾਮਲੇ ਦੀ ਜਾਂਚ ਸਾਡੇ ਉਚ ਅਧਿਕਾਰੀ ਕਰ ਰਹੇ ਹਨ, ਸਾਨੂੰ ਜੋ ਵੀ ਉਹਨਾਂ ਵੱਲੋਂ ਨਿਰਦੇਸ਼ ਪ੍ਰਾਪਤ ਹੋਣਗੇ, ਉਸ ਦੇ ਆਧਾਰ ਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply