ਸਮਰਾਲਾ, 18 ਅਗਸਤ (ਪੰਜਾਬ ਪੋਸਟ- ਕੰਗ) – ਸਮਰਾਲਾ ਸ਼ਹਿਰ ਵਿੱਚ ਹਰ ਸਾਲ ਦੀ ਤਰ੍ਹਾਂ ਦੀ ਤਰ੍ਹਾਂ ਦੁਰਗਾ ਅਸ਼ਟਮੀ ਦੇ ਪਵਿੱਤਰ ਦਿਹਾੜ੍ਹੇ `ਤੇ ਭਾਰੀ ਮੇਲਾ ਲੱਗਾ, ਜਿਸ ਵਿੱਚ ਹਜਾਰਾਂ ਸ਼ਰਧਾਲੂ ਆਪਣੀ ਸ਼ਰਧਾ ਅਨੁਸਾਰ ਸ਼ਾਮਲ ਹੋਏ ਤੇ ਸਥਾਨਕ ਦੁਰਗਾ ਮੰਦਿਰ ਵਿਖੇ ਨਤਮਸਤਕ ਹੋ ਕੇ ਮਾਤਾ ਦੀਆਂ ਖੁਸ਼ੀਆਂ ਪ੍ਰਾਾਪਤ ਕੀਤੀਆਂ।ਸ਼ਰਧਾਲੂਆਂ ਵੱਲੋਂ ਮੇਲੇ ਵਿੱਚ ਪੁੱਜੀਆਂ ਸੰਗਤਾਂ ਲਈ ਵੱਖ-ਵੱਖ ਥਾਵਾਂ `ਤੇ ਲੰਗਰ ਲਗਾਏ ਗਏ। ਦੁਰਗਾ ਮੰਦਿਰ ਰੋਡ `ਤੇ ਸੇਵਾਦਾਰ ਕਮੇਟੀ ਸ੍ਰੀ ਦੁਰਗਾ ਮੰਦਿਰ ਨੇ ਬਰੈਡ, ਫਰੂਟ ਚਾਟ, ਪਕੌੜੇ, ਦੁੱਧ ਸੋਡਾ ਅਤੇ ਠੰਡੀ ਲੱਸੀ ਦੇ ਲੰਗਰ ਲਾਏ।ਸ਼ਰਧਾਲੂਆਂ ਨੇ ਬੜੀ ਸ਼ਰਧਾ ਅਤੇ ਪਿਆਰ ਨਾਲ ਲੰਗਰ ਛਕਿਆ। ਲੰਗਰ ਦੀ ਸੇਵਾ ਕਰਨ ਵਾਲਿਆਂ ਵਿੱਚ ਪ੍ਰਮੁੱਖ ਤੌਰ ਬਲਵੀਰ ਸਿੰਘ ਬੌਂਦਲ, ਤੇਜਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਬੰਟੀ, ਸੂਰਜ ਚੌਧਰੀ, ਗੁਰਪ੍ਰੀਤ ਸਿੰਘ, ਨਵਪ੍ਰੀਤ ਸਿੰਘ, ਸਤਿੰਦਰ ਕੁਮਾਰ, ਅਮਰਜੀਤ ਸਿੰਘ, ਪ੍ਰਭ ਸਮਰਾਲਾ,ਮੋਹਿਤ ਸ਼ਰਮਾ, ਸੁਖਵਿੰਦਰ ਸਿੰਘ, ਪ੍ਰੀਤ ਬੁਟੀਕ ਆਦਿ ਤੋਂ ਂਿੲਲਾਵਾ ਹੋਰ ਸੇਵਾਦਾਰ ਵੀ ਸ਼ਾਮਲ ਸਨ।