ਪਠਾਨਕੋਟ, 18 ਅਗਸਤ (ਪੰਜਾਬ ਪੋਸਟ ਬਿਊਰੋ) – ਸਥਾਨਕ ਰਾਵੀ ਆਡੀਟੋਰੀਅਮ ਵਿਖੇ ਸ੍ਰੀਮਤੀ ਵਾਈ ਗੀਤਾ ਮੋਹਣ ਖੇਤਰੀ ਪ੍ਰਧਾਨ ਆਵਾ ਰਾਈਜਿੰਗ ਸਟਾਰ ਕੌਰ ਦੀ ਪ੍ਰਧਾਨਗੀ `ਚ ਰਾਈਜਿੰਗ ਸਟਾਰ ਬੈਨਟ ਬ੍ਰਿਗੇਡ ਵੱਲੋਂ ਵਿਸ਼ੇਸ਼ ਬੱਚਿਆਂ ਲਈ ਉਤਸਾਹਿਤ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਜਿਕਰਯੋਗ ਹੈ ਕਿ ਇਹ ਪ੍ਰੋਗਰਾਮ ਸਾਲ-2018 ਦੇ ਕੇਂਦਰੀ ਵਿਸੇ “ਦਿਵਿਆਂਗਾਂ ਦੇ ਸਸ਼ਕਤੀਕਰਨ” ਨੂੰ ਸਮਰਪਿਤ ਸੀ।
ਸ੍ਰੀਮਤੀ ਵਾਈ ਗੀਤਾ ਮੋਹਣ ਨੇ ਕਿਹਾ ਕਿ ਰਾਈਜਿੰਗ ਸਟਾਰ ਕੌਰ ਵਿਸੇਸ ਤੋਰ `ਤੇ ਸਮਰੱਥ ਬੱਚਿਆਂ ਅਤੇ ਉਨ੍ਹਾਂ ਦੇ ਆਸਰਿਤਾਂ ਦੀ ਦੇਖ ਭਾਲ, ਉਨਾਂ ਦਾ ਸਾਥ ਦੇਣ ਅਤੇ ਉਨ੍ਹਾਂ ਨੂੰ ਉਤਸਾਹਿਤ ਕਰਨ ਦੇ ਲਈ ਹਮੇਸਾਂ ਸਮਰਪਿੱਤ ਹਨ। ਇਸ ਸਮਾਰੋਹ ਵਿੱਚ ਬਹੁਤ ਸਾਰੇ ਸਿੱਖਿਆ ਦੇਣ ਵਾਲੇ ਪ੍ਰੋਗਰਾਮ ਪੇਸ ਕੀਤੇ ਗਏ।ਇਸ ਮੋਕੇ ਰਾਈਜਿੰਗ ਸਟਾਰ ਬੈਨਟ ਬ੍ਰਿਗੇਡ ਪਰਿਵਾਰਾਂ ਦੇ ਮੈਂਬਰ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …