Saturday, April 18, 2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਵਿਖੇ ਕਰਵਾਈਆਂ ਵਿਰਾਸਤੀ ਖੇਡਾਂ

ਬਟਾਲਾ, 29 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਸਕੱਤਰ ਕ੍ਰਿਸਨ ਕੁਮਾਰ ਵੱਲੋ ਜਾਰੀ ਦਿਸ਼ਾ ਨਿਰਦੇਸ਼ਾਂ  `ਤੇ ਪੰਜਾਬ ਦੇ ਸਾਰੇ ਸਰਕਾਰੀ PPN2908201801ਸਕੂਲਾਂ ਵਿਚ ਵਿਰਾਸਤੀ ਖੇਡਾਂ ਕਰਵਾਉਣ ਦੇ ਜਾਰੀ ਹੋਏ ਪੱਤਰ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੇ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਤੇ ਸਮੁੱਚੇ ਸਟਾਫ ਦੇ ਸਹਿਯੋਗ ਨਾਲ ਸਕੂਲ ਵਿਖੇ ਵਿਰਾਸਤੀ ਖੇਡਾਂ ਕਰਵਾਈਆਂ ਗਈਆਂ ਇਹਨਾਂ ਵਿਰਾਸਤੀ ਖੇਡਾਂ ਬਾਰੇ ਪ੍ਰਿੰਸੀਪਲ ਨੇ ਦੱਸਿਆ ਕਿ ਪੁਰਾਣੀਆ ਖੇਡਾਂ ਦੀ ਬਹੁਤ ਮਹਾਨਤਾ ਹੁੰਦੀ ਹੈ ਤੇ ਆਪਣੇ ਵਿਰਸੇ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ।ਵਿਰਾਸਤੀ ਤੇ ਉਪਨ ਖੇਡਾਂ ਵਿਚ ਕੋਟਲਾ ਛਪਾਕੀ, ਸਟਾਪੂ, ਪਿੱਠੂ ਗਰਮ, ਅੰਨਾ ਝੋਟਾ, ਗੀਟੇ, ਛੂਹਣ ਛਪਾਈ, ਬਲੌਰ ਆਦਿ ਖੇਡਦਿਆਂ ਵਿਦਿਆਰਥੀਆਂ ਨੇ ਪੁਰਾਤਨ ਖੇਡਾਂ ਦਾ ਆਨੰਦ ਮਾਣਿਆ।ਰੱਸਾ ਕਸ਼ੀ ਦੇ ਮੁਕਾਬਲਿਆਂ ਵਿੱਚ ਸਾਹਿਬਜਾਦਾ ਅਜੀਤ ਸਿੰਘ ਹਾਊਸ ਪਹਿਲੇ ਅਤੇ ਸਾਹਿਬਜਾਦਾ ਜੋਰਾਵਰ ਸਿੰਘ ਹਾਉਸ ਦੂਜੇ ਸਥਾਨ ਤੇ ਰਿਹਾ।ਇਸ ਮੌਕੇ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਤੋ ਇਲਾਵਾ ਗੁਰਮੀਤ ਸਿੰਘ, ਨਰਿੰਦਰ ਸਿੰਘ, ਜਤਿੰਦਰਬੀਰ ਸਿੰਘ, ਹਰਜਿੰਦਰ ਸਿੰਘ, ਕੰਵਲਪ੍ਰੀਤ ਕੌਰ, ਰਵਿੰਦਰ ਕੌਰ, ਪੂਜਾ ਭਾਰਤੀ, ਪਰਵਿੰਦਰ ਕੋਰ, ਵੀਨਾ, ਰਮਿੰਦਰ ਕੌਰ, ਰਮਨ ਬਾਜਵਾ, ਸੁਮਨਦੀਪ, ਪਿਆਰਾ ਲਾਲ, ਅਰੁਣ ਕੁਮਾਰ, ਦਵਿੰਦਰ ਸਿੰਘ, ਮਨਇੰਦਰ ਕੌਰ, ਰੇਖਾ ਸਲਹੋਤਰਾ, ਨਾਰੇਸ਼ ਕੁਮਾਰੀ ਆਦਿ ਹਾਜਰ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply