Friday, April 24, 2026

ਤੀਜੇ ਦਿਨ `ਚ ਦਾਖਲ ਹੋਈ ਤਹਿਸੀਲ ਕੰਪਲੈਕਸ ਦੇ ਬਾਬੂਆਂ ਦੀ ਹੜਤਾਲ

ਸਰਕਾਰੀ ਕੰਮਕਾਰ ਕਰਵਾਉਣ ਆਏ ਲੋਕ ਹੋ ਰਹੇ ਹਨ ਖੱਜਲ-ਖੁਆਰ
ਧੂਰੀ, 29 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਤਹਿਸੀਲ ਕੰਪਲੈਕਸ ਦੇ ਬਾਬੂਆਂ ਦੀ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਚੱਲ ਰਹੀ ਕਲਮ ਛੋੜ PPN2908201805ਹੜਤਾਲ ਅੱਜ ਤੀਜੇ ਦਿਨ ਵਿੱਚ ਦਾਖਲ ਗਈ।ਜਿਸ ਕਾਰਨ ਤੀਜੇ ਦਿਨ ਵੀ ਦਫਤਰੀ ਕੰਮ ਮੁਕੰਮਲ ਬੰਦ ਰਿਹਾ।ਧਰਨੇ ਦੌਰਾਨ ਸਤਨਾਮ ਸਿੰਘ ਸੀਨੀਅਰ ਸਹਾਇਕ ਨੇ ਦੱਸਿਆ ਕਿ ਮੁਲਾਜ਼ਮ ਧਰਨੇ ਮੁਜਾਹਰਿਆਂ ਦੇ ਨਾਲ-ਨਾਲ ਰੋਸ ਵਜੋਂ ਅਰਥੀ ਫੂਕ ਮੁਜ਼ਾਹਰੇ ਵੀ ਕਰ ਚੁੱਕੇ ਹਨ ਪ੍ਰੰਤੂ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਲੋਕ ਮੁਸ਼ਕਿਲਾਂ ਦੀ ਕੋਈ ਪ੍ਰਵਾਹ ਨਾ ਕਰਦਿਆਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਹਨਾਂ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਸਰਕਾਰ ਵੱਲੋਂ ਹੁਣ ਵੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜਿਵੇਂ ਕਿ ਡੀ.ਏ ਦੀਆਂ ਕਿਸ਼ਤਾਂ, ਪੇਅ-ਕਮੀਸ਼ਨ ਦੀ ਰਿਪੋਰਟ ਅਤੇ 15-03-2015 ਦੇ ਨੋਟੀਫਿਕੇਸ਼ਨ ਜਿਸ ਵਿੱਚ ਸਟੈਨੋ ਕੇਡਰ ਨੂੰ ਸੀਨੀਅਰ ਸਹਾਇਕ ਦੀ ਤਰੱਕੀ ਤੋਂ ਵਾਂਝਾ ਰੱਖਿਆ ਗਿਆ ਹੈ, ਨੂੰ ਰੱਦ ਕਰਨ ਵਰਗੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮੂਹ ਮੁਲਾਜ਼ਮ 30 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਡੀ.ਸੀ ਦਫਤਰਾਂ ਅਤੇ ਉਪ ਮੰਡਲ ਦਫਤਰਾਂ ਦੇ ਸਾਹਮਣੇ ਰੋਸ ਮੁਜਾਹਰਾ ਕਰਨਗੇ ਅਤੇ ਘਿਰਾਉ ਕਰਨਗੇ।
ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਚੱਲ ਰਹੀ ਇਸ ਹੜਤਾਲ ਕਾਰਨ ਸਰਕਾਰੀ ਕੰਮਕਾਰ ਕਰਵਾਉਣ ਆਏ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।ਇਸ ਮੌਕੇ ਰਜਿੰਦਰ ਸਿੰਘ ਰੀਡਰ, ਮਨਜੀਤ ਕੌਰ ਸੁਪਰਡੈਂਟ, ਸਤਿਗੁਰ ਸਿੰਘ ਸਟੈਨੋ, ਅਰਵਿੰਦ ਗੋਇਲ ਸਟੈਨੋ, ਹਰਭਜਨ ਸਿੰਘ ਕਲਰਕ, ਹਰਪਾਲ ਸਿੰਘ, ਗੁਰਮੇਲ ਸਿੰਘ ਅਹਿਲਮੱਦ ਅਤੇ ਸੁਮਿਤ ਕੁਮਾਰ ਕਲਰਕ ਆਦਿ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply