ਬਠਿੰਡਾ, 30 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਹਾਕੀ ਦੇ ਜਾਦੂਗਰ ਉਲੰਪੀਅਨ ਸਟਾਰ ਮੇਜਰ ਧਿਆਨ ਚੰਦ ਦੀ ਯਾਦ ‘ਚ ਖੇਡ ਦਿਵਸ ਮੌਕੇ
ਸਰਕਾਰੀ ਰਜਿੰਦਰਾ ਕਾਲਜ਼ ਵਿਖੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਖੇਡ ਮੁਕਾਬਲੇ ਕਰਵਾਏ ਗਏ।ਪਰਮਜੀਤ ਸਿੰਘ ਗਿੱਲ ਐਸ.ਐਸ.ਪੀ ਵਿਜੀਲੈਂਸ ਮੁੱਖ ਮਹਿਮਾਨ ਅਤੇ ਅੰਤਰਰਾਸ਼ਟਰੀ ਕਬੱਡੀ ਕੋਚ ਹਰਜਿੰਦਰ ਸਿੰਘ ਜਿੰਦਾ ਵਿਸੇਸ਼ ਮਹਿਮਾਨ ਵਜੋਂ ਪਹੰੁਚੇ।ਕਾਲਜ਼ ਦੇ ਸਰੀਰਕ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਕਾਲਜ਼ ਪਹੰੁਚਣ ‘ਤੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ।ਕੈਪਟਨ ਨੋਬਲਪ੍ਰੀਤ ਸਿੰਘ ਅਤੇ ਵਾਈਸ ਕੈਪਟਨ ਨਵਜੋਤ ਸਿੰਘ ਫਰੀਕਾ ਦੀ ਅਗਵਾਈ ‘ਚ ਲੜਕਿਆਂ ਦਾ ਬਾਸਕਿਟ ਬਾਲ ਸ਼ੋਅ ਮੈਚ ਅਤੇ ਲੜਕੇ ਲੜਕੀਆਂ ਦੇ 1500 ਮੀਟਰ ਰੇਸ ਮੁਕਾਬਲੇ ਕਰਵਾਏ ਗਏ।ਇੰਨ੍ਹਾਂ ਰੇਸ ਮੁਕਾਬਲਿਆਂ ‘ਚ ਲੜਕੀਆਂ ਦੀ ਟੀਮ ‘ਚੋਂ ਮਨਪੀ੍ਰਤ ਕੌਰ ਨੇ ਪਹਿਲਾਂ, ਰਜਨੀ ਨੇ ਦੂਜਾ ਅਤੇ ਸਰਬਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।ਲੜਕਿਆਂ ਦੇ ਰੇਸ ਮੁਕਾਬਲਿਆਂ ‘ਚ ਅਕਾਸ਼ ਕੁਮਾਰ ਨੇ ਪਹਿਲਾ, ਹਰਮਨ ਸਿੰਘ ਨੇ ਦੂਜਾ ਅਤੇ ਤਰਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਜੇਤੂ ਖਿਡਾਰੀਆਂ ਨੂੰ ਐਸ.ਐਸ.ਪੀ ਵਿਜੀਲੈਂਸ ਪਰਮਜੀਤ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਖਿਡਾਰੀਆਂ ਨੂੰ ਸੁਚੱਜੇ ਪੂਰਨਿਆਂ ‘ਤੇ ਚੱਲਣ ਪੜਾਈ ਅਤੇ ਖੇਡਾਂ ਦੇ ਖੇਤਰ ‘ਚ ਮਿਹਨਤ ਕਰਨ ਲਈ ਵਿਰਾਸਤੀ ਖੁਰਾਕ ਖਾਣ ਦੀ ਪ੍ਰੇਰਣਾ ਦਿੱਤੀ ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media