Tuesday, April 28, 2026

ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ‘ਚ ਵਿਦਿਅਰਥੀਆਂ ਨੇ ਦਿਖਾਏ ਜੌਹਰ

PPN3008201805ਭੀਖੀ, 30 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) –  ਸੈਂਟਰ ਪੱਧਰੀ ਪ੍ਰਇਮਰੀ ਸਕੂਲ ਖੇਡਾਂ ਨਤੀਜਿਆ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਇੰਚਾਰਜ਼ ਬਲਦਰਸ਼ਨ ਸਿੰਘ ਨੇ ਦੱਸਿਆਂ ਕਿ ਪ੍ਰਭੂ ਸਿੰਘ ਦੀ ਅਗਵਾਈ ਵਿੱਚ ਕਾਲਜ਼ ਦੇ ਸਟੇਡੀਅਮ ਵਿੱਚ ਅਥਲੈਟਿਕਸ ਈਮਵੈਟ ਦੇ ਮੁਕਾਬਲੇ ਵਿੱਚ (ਮੁੰਡੇ)  100, 200, 300 ਮੀਟਰ ਦੀਆਂ ਦੌੜਾਂ ਵਿੱਚ ਹੋਡਲਾ ਕਲਾਂ ਦੀਆ ਵਿਦਿਆਰਥਣਾ ਨੇ ਬਾਜ਼ੀ ਮਾਰੀ।ਲੰਬੀ ਛਾਲ ਦੇ ਮੁਕਾਬਲੇ ਖੀਵਾ ਖੁਰਦ ਦੀ ਖਿਡਾਰਨ ਅਤੇ ਸ਼ਾਟਪੁੱਟ ਵਿੱਚ ਧਲੇਵਾਂ ਦੀ ਖਿਡਾਰਨ ਦੀ ਚੜਤ ਰਹੀ।ਕਬੱਡੀ ਅਤੇ ਰੈਪ ਸਕਿਪਿੰਗ ਮੁਕਾਬਲੇ ਵਿੱਚ ਭੀਖੀ ਕੁੜੀਆ ਸਕੂਲ਼ ਦੀਆਂ ਖਿਡਾਰਨਾਂ ਛਾਈਆਂ ਰਹੀਆ।ਕਬੱਡੀ ਸਰਕਲ ਵਿੱਚ ਮੋਹਰ ਸਿੰਘ ਵਾਲਾ ਦੇ ਗੱਭਰੂਆਂ ਨੇ ਬਾਜ਼ੀ ਮਾਰੀ ਅਤੇ ਹੀਰੋ ਕਲਾਂ ਉਪ ਜੇਤੂ ਰਿਹਾ।ਕਬੱਡੀ ਨੈਸ਼ਨਲ ਵਿੱਚ ਹਮੀਰਗੜ੍ਹ ਢੈਪਈ ਜੇਤੂ ਰਿਹਾ ਅਤੇ ਧਲੇਵਾ ਦੇ ਖਿਡਾਰੀ ਉਪ ਜੇਤੂ ਰਹੇ।ਰੱਸਾ ਕੱਸੀ ਦੇ ਮੁਕਾਬਲਿਆ ਵਿੱਚ ਸੰਤ ਬਾਬਾ ਬੱਗਾ ਸਿੰਘ ਦੇ ਖਿਡਾਰੀ ਜੇਤੂ ਰਹੇ। ਕੁਸ਼ਤੀ ਦੇ ਮੁਕਾਬਲਿਆਂ ਢੈਪਈ, ਖੀਵਾ ਕਲਾਂ ਅਤੇ ਖੀਵਾ ਦਿਆਲੂ ਵਾਲਾ ਦੇ ਪਹਿਲਵਾਨ ਜੇਤੂ ਰਹੇ। ਇਨਾਮ ਵੰਡ ਡਿਪਟੀ ਡੀ.ਈ.ਓ ਰਾਮਜੀਤ ਸਿੰਘ ਨੇ ਕੀਤਾ।
ਇਸ ਮੌਕੇ ਖੇਡ ਇੰਚਾਰਜ਼ ਬਲਦਰਸ਼ਨ ਸਿੰਘ, ਅੰਮਿਤਪਾਲ ਸਿੰਘ, ਰਵੀ ਕੁਮਾਰ ਸਿੰਘ, ਮਹਿੰਦਰ ਕੌਰ, ਸ਼ਿਵਾਲਿਕ, ਜਗਸੀਰ ਸਿੰਘ, ਚਰਨਜੀਤ ਸਿੰਘ, ਰਾਜ ਸਿੰਘ, ਵਿਕਾਸ ਗਰਗ, ਵਨੀਤ ਕੁਮਾਰ ਆਦਿ ਦਾ ਯੋਗਦਾਨ ਅਹਿਮ ਰਿਹਾ।

 

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply