ਜਲੰਧਰ 1 ਸਤੰਬਰ (ਪੰਜਾਬ ਪੋਸਟ ਬਿਊਰੋ) – ਭਾਰਤ ਪੋਸਟ ਪੇਮੈਂਟਸ ਬੈਂਕ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਤਾਲ ਕਟੋਰਾ
ਸਟੇਡੀਅਮ ਵਿਖੇ ਕੀਤਾ ਭਾਰਤ ਪੋਸਟ ਪੇਮੈਂਟਸ ਬੈਂਕ ਦਾ ਮੰਤਵ ਆਮ ਆਦਮੀ ਲਈ ਆਸਾਨ, ਕਫਾਇਤੀ ਅਤੇ ਭਰੋਸੇਮੰਦ ਬੈਂਕ ਬਨਾਨਾ ਹੈ।ਇਸ ਵਿਚ ਪੋਸਟ ਡਿਪਾਰਟਮੈਂਟ ਦੇ ਵੱਡੇ ਨੈਟਵਰਕ ਦਾ ਪੂਰਾ ਫਾਇਦਾ ਲਿਆ ਜਾਵੇਗਾ ਤਿੰਨ ਲੱਖ ਤੋਂ ਵੱਧ ਡਾਕੀਏ ਅਤੇ ਪੇਂਡੂ ਡਾਕ ਸੇਵਕਾਂ ਨੂੰ ਇਸ ਨਾਲ ਜੋੜਿਆ ਜਾਵੇਗਾ।
ਜਲੰਧਰ ਵਿਚ ਹੋਏ ਇਕ ਪ੍ਰੋਗਰਾਮ ਦੌਰਾਨ ਪੰਜਾਬ ਦੇ ਪੋਸਟ ਮਾਸਟਰ ਜਨਰਲ ਪੱਛਮੀ ਖੇਤਰ ਪ੍ਰਦੀਪ ਐਮ ਲਾਲ ਨੇ ਦੱਸਿਆ ਕਿ ਪੰਜਾਬ ਵਿਚ ਭਾਰਤਪੋਸਟ ਪੇਮੈਂਟਸ ਬੈਂਕ ਦੇ 22 ਬ੍ਰਾਂਚ ਦਫਤਰ ਅਤੇ 88 ਐਕਸੈਸ ਪੁਆਇੰਟ ਹੋਣਗੇ।ਮੌਜੂਦਾ ਸਮੇਂ ਵਿਚ ਦੇਸ਼ ਵਿਚ ਸਾਰੇ ਬੈਂਕਾਂ ਦੀਆਂ 49 ਹਜ਼ਾਰ ਸੰਯੁਕਤ ਬ੍ਰਾਂਚਾਂ ਨੇ ਇਸ ਸੇਵਾ ਦੇ ਲਾਂਚ ਹੋਣ ਨਾਲ ਭਾਰਤ ਪੋਸਟ ਪੇਮੈਂਟਸ ਬੈਂਕ ਦੀਆਂ ਕੁਲਇਕ ਲੱਖ 55 ਹਜ਼ਾਰ ਬ੍ਰਾਂਚਾਂ ਹੋ ਜਾਣਗੀਆਂ।ਇਹ ਜਿਆਦਾਤਰ ਬ੍ਰਾਂਚਾਂ ਪੇਂਡੂ ਇਲਾਕਿਆਂ ਵਿਚ ਹੋਣਗੀਆਂ, ਜੋ ਪੇਂਡੂ ਇਲਾਕਿਆਂ ਦੇ ਲੋਕਾਂ ਲਈ ਗੇਮ ਚੇਂਜਰ ਹੋਣਗੀਆਂ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media