Sunday, April 26, 2026

ਅਜ਼ਾਦ ਉਮੀਦਵਾਰ ਦਰਸ਼ਨ ਸਿੰਘ ਬੌਂਦਲੀ ਵਲੋਂ ਗਹਿਲੇਵਾਲ ਜੋਨ ਤੋਂ ਕਾਗਜ ਦਾਖ਼ਲ

PPN0709201838ਸਮਰਾਲਾ, 7 ਸਤੰਬਰ (ਪੰਜਾਬ ਪੋਸਟ- ਕੰਗ) – ਮਾਛੀਵਾੜਾ ਬਲਾਕ ਤੋਂ ਬਲਾਕ ਸੰਮਤੀ ਲਈ ਗਹਿਲੇਵਾਲ ਜੋਨ ਤੋਂ ਦਰਸ਼ਨ ਸਿੰਘ ਬੌਂਦਲੀ ਨੇ ਅੱਜ ਅਜ਼ਾਦ ਉਮੀਦਵਾਰ ਵਜੋਂ ਦਰਜਨਾਂ ਸਮੱਰਥਕਾਂ ਸਮੇਤ ਕਾਗਜ਼ ਦਾਖਲ ਕੀਤੇ। ਇਸ ਸਮੇਂ ਦਰਸ਼ਨ ਸਿੰਘ ਬੌਂਦਲੀ ਨੇ ਦੱਸਿਆ ਕਿ ਉਨ੍ਹਾਂ ਦਾ ਚੋਣ ਲੜਨ ਦਾ ਮੁੱਖ ਮਕਸਦ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਾਰੇ ਲੋਕਾਂ ਦਾ ਸਹਿਯੋਗ ਹਾਸਲ ਕਰਨਾ ਅਤੇ ਇਲਾਕੇ ਦੀ ਸੇਵਾ ਕਰਨਾ ਹੈ।ਪੰਜਾਬ ਦੇ ਲੋਕ ਇਨ੍ਹਾਂ ਰਿਵਾਇਤੀ ਪਾਰਟੀਆਂ ਅਕਾਲੀ ਅਤੇ ਕਾਂਗਰਸ ਦੋਨਾਂ ਤੋਂ ਤੰਗ ਆ ਚੁੱਕੇ ਹਨ, ਜਿੰਨਾਂ ਨੇ ਪੂਰੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਹੈ।ਉਨ੍ਹਾਂ ਗਹਿਲੇਵਾਲ ਜੋਨ ਅਧੀਨ ਆਉਂਦੇ ਪਿੰਡਾਂ ਬੌਂਦਲੀ, ਗਹਿਲੇਵਾਲ, ਹਰਿਓਂ ਅਤੇ ਸਿਹਾਲੇ ਦੇ ਆਮ ਲੋਕਾਂ, ਯੂਥ ਕਲੱਬਾਂ, ਗਰਾਮ ਪੰਚਾਇਤਾਂ ਅਤੇ ਹੋਰ ਸਮਾਜਸੇਵੀ ਸੰਸਥਾਵਾਂ ਨੂੰ ਨੂੰ ਅਪੀਲ ਕੀਤੀ ਇਸ ਵਾਰ ਉਨ੍ਹਾਂ ਨੂੰ ਬਲਾਕ ਸੰਮਤੀ ਵਿੱਚ ਸੇਵਾ ਕਰਨ ਲਈ ਕਾਮਯਾਬ ਕਰਨ। 

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply