Wednesday, April 29, 2026

ਮੈਕਸ ਹਸਪਤਾਲ ਵਿੱਚ ਰੋਟਾ ਬਲੇਟਰ ਤਕਨੀਕ ਸ਼ੁਰੂ

PPN0809201809ਬਠਿੰਡਾ, 8 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਮੈਕਸ ਹਸਪਤਾਲ ਵਿੱਚ ਸਥਾਪਿਤ ਕੈਥ ਲੈਬ ਵਿੱਚ ਪਹਿਲਾਂ ਤੋਂ ਹੀ ਆਈਵਸ (ਆਈ.ਵੀ.ਯੂ.ਐਸ) ਅਤੇ ਐਫ਼.ਐਫ਼.ਆਰ ਤਕਨੀਕ ਦੀ ਵਰਤੋ ਕੀਤੀ ਜਾ ਰਹੀ ਹੈ।ਇਸ ਲੜੀ ਦੇ ਤਹਿਤ ਮੈਕਸ ਹਸਪਤਾਲ ਨੇ ਰੋਟਾ ਬਲੇਟਰ ਤਕਨੀਕ ਨੂੰ ਸ਼ੁਰੂ ਕੀਤਾ ਹੈ।ਇਸ ਨਾਲ ਦਿਲ ਦੇ ਮਰੀਜਾਂ ਨੂੰ ਸਟੰਟਿੰਗ ਦੌਰਾਨ ਵਧੀਆਂ ਨਤੀਜੇ ਮਿਲਣਗੇ ਨਾਲੇ ਜਿੰਦਗੀ ਹੋਰ ਬੇਹਤਰ ਹੋ ਜਾਵੇਗੀ।ਇਸ ਸੰਬੰਧੀ ਮੈਕਸ ਹਸਪਤਾਲ `ਚ ਰੱਖੀ ਕਾਨਫਰੰਸ ਦੌਰਾਨ ਡਾਇਰੈਕਟਰ ਕਾਰਡਿਓਲੌਜ਼ੀ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਡਾ. ਰੋਹਿਤ ਮੋਦੀ ਨੇ ਦੱਸਿਆ ਕਿ ਦਿਲ ਦੇ ਮਰੀਜਾਂ ਵਿੱਚ 9 ਤੋਂ 10 ਪ੍ਰਤੀਸ਼ਤ ਲੋਕਾਂ ਵਿੱਚ ਕੈਲਸੀਫਾਇਡ ਬਲੋਕਜ਼ ਹੁੰਦਾ ਹੈ, ਜਿਸ ਨੂੰ ਸਧਾਰਨ ਐਂਜਿਓਪਲਾਸਟੀ ਨਾਲ ਠੀਕ ਨਹੀਂ ਕੀਤਾ ਜਾ ਸਕਦਾ ਅਤੇ ਜਿਸ ਕਾਰਨ ਐਂਜਿਓਪਲਾਸਟੀ ਦੇ ਕੁੱਝ ਸਮੇਂ ਬਾਅਦ ਫੇਰ ਤੋਂ ਬਲੋਕੇਜ਼ ਹੋਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।ਇਸ ਹਾਲਤ ਵਿੱਚ ਬਲੋਕੇਜ਼ ਦਾ ਕਾਰਨ ਨਾੜਾਂ ਵਿੱਚ ਕੈਲਸ਼ੀਅਮ ਦਾ ਬਹੁਤ ਜ਼ਿਆਦਾ ਮਾਤਰਾ ਵਿੱਚ ਹੋ ਜਾਣਾ ਹੁੰਦਾ ਹੈ।ਇਸ ਲਈ ਰੋਟਾਬਲੇਸ਼ਨ ਤਕਨੀਕ ਨਾਲ ਉਸ ਨੂੰ ਡਰਿਲਿੰਗ ਕਰਕੇ ਬਲੋਕੇਜ਼ ਨੂੰ ਸਾਫ਼ ਕੀਤਾ ਜਾਂਦਾ ਹੈ।ਇਸ ਵਿੱਚ ਨਵੀਂ ਤਕਨੀਕ ਇੰਟ੍ਰਾਵੈਸਕਯੂਲਰ ਅਲਟ੍ਰਾਸਾਊਂਡ ਦੀ ਵੀ ਮਦਦ ਲਈ ਜਾਂਦੀ ਹੈ।ਜੀ.ਐਮ ਸੁਨੀਲ ਮਹਿਤਾ ਨੇ ਦੱਸਿਆ ਕਿ ਇਸ ਤਕਨੀਕ ਨਾਲ ਇਲਾਜ ਨੂੰ ਲਗਾਤਾਰ ਸੌਖਾ ਬਣਾਉਣ ਦਾ ਉਪਾਅ ਕੀਤਾ ਜਾ ਰਿਹਾ ਹੈ।ਪਹਿਲਾਂ ਜਿਹੜੇ ਰੋਗਾਂ ਦਾ ਇਲਾਜ ਸਰਜਰੀ ਰਾਹੀਂ ਕੀਤਾ ਜਾਂਦਾ ਸੀ, ਉਸ ਨੂੰ ਹੁਣ ਦਵਾਈਆਂ ਨਾਲ ਅਤੇ ਨਵੀਆਂ ਤਕਨੀਕਾਂ ਦੀ ਵਰਤੋ ਨਾਲ ਕੀਤਾ ਜਾ ਰਿਹਾ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply