Wednesday, April 29, 2026

ਪੰਜਾਬ ਵਣ ਵਿਭਾਗ ਸਬਮਿਸ਼ਨ ਆਨ ਐਗਰੋਫਾਰੈਸਟਰੀ ਸਕੀਮ ਨੂੰ ਕਰੇਗਾ ਉਤਸ਼ਾਹਿਤ

ਅੰਮ੍ਰਿਤਸਰ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਵਣ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਬਮਿਸ਼ਨ ਆਨ ਐਗਰੋਫਾਰੈਸਟਰੀ ਸਕੀਮ ਸਾਲ 2016 ਤੋਂ ਸੁਰੂ ਕੀਤੀ ਗਈ ਹੈ। ਰਜੇਸ਼ ਕੁਮਾਰ ਗੁਲਾਟੀ ਵਣ ਮੰਡਲ ਅਫ਼ਸਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਆਪਣੀਆਂ ਜਮੀਨਾਂ ਵਿਚ ਪੌਦੇ ਲਗਾਉਣ ਵਾਲੇ ਕਿਸਾਨਾਂ ਨੂੰ 35/- ਰੁਪਏ ਪ੍ਰਤੀ ਪੌਦਾ ਸਬਸਿਡੀ ਚਾਰ ਕਿਸ਼ਤਾਂ ਵਿਚ (14+7+7+7) ਦਿੱਤੀ ਜਾ ਰਹੀ ਹੈ।ਪੰਜਾਬ ਵਿਚ ਜੰਗਲਾਂ ਹੇਠ ਰਕਬਾ ਬਹੁਤ ਘੱਟ ਹੈ, ਜਦਕਿ ਨੈਸ਼ਨਲ ਫਾਰੈਸਟ ਪਾਲਿਸੀ ਤਹਿਤ ਧਰਤੀ ਦਾ 33 ਪ੍ਰਤੀਸ਼ਤ ਰਕਬਾ ਵਣਾਂ ਹੇਠ ਹੋਣਾ ਚਾਹੀਦਾ ਹੈ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਇਸ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕਰਨ ਤਹਿਤ ਪੰਜਾਬ ਵਣ ਵਿਭਾਗ ਵੱਲੋਂ ਸਬਮਿਸ਼ਨ ਆਨ ਐਗਰੋਫਾਰੈਸਟਰੀ ਸਕੀਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਪੰਜਾਬ ਵਿਚ ਵਣਾਂ ਹੇਠ ਰਕਬਾ ਪ੍ਰਤੀਸ਼ਤ ਦੇ ਮਿੱਥੇ ਟੀਚੇ ਤੱਕ ਪਹੁੰਚਾਇਆ ਜਾ ਸਕੇ।ਉਨ੍ਹਾਂ ਕਿਹਾ ਇਸ ਸਕੀਮ ਨੂੰ ਹੋਰ ਉਤਸ਼ਾਹਿਤ ਕਰਨ ਲਈ ਪੰਜਾਬ ਵਣ ਵਿਭਾਗ ਦੀ ਸਟੀਅਰਿੰਗ ਕਮੇਟੀ ਵੱਲੋਂ ਜਿਸ ਪਿੰਡ ਦੇ ਕਿਸਾਨਾਂ ਵੱਲੋਂ ਇਸ ਸਕੀਮ ਤਹਿਤ ਪੌਦੇ ਲਗਾਏ ਜਾਣਗੇ।ਉਸ ਪਿੰਡ ਦੇ ਚੌਕੀਦਾਰ ਅਤੇ ਵਣ ਵਿਭਾਗ ਦੇ ਮੁਲਾਜ਼ਮਾਂ ਨੂੰ ਖਾਸ ਇਨਸੈਨਟਿਵ ਦੇਣ ਦਾ ਫੈਸਲਾ ਕੀਤਾ ਗਿਆ।ਜਿਸ ਤਹਿਤ ਪਿੰਡ ਦੇ ਚੌਂਕੀਦਾਰ ਨੂੰ ਇੱਕ ਰੁਪਏ ਪ੍ਰਤੀ ਪੌਦਾ ਦੇ ਹਿਸਾਬ ਨਾਲ ਯਕਮੁਸਤ ਇਨਸੈਨਟਿਵ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਇਸ ਤੋਂ ਇਲਾਵਾ ਉਸ ਇਲਾਕੇ ਦੇ ਵਣ ਗਾਰਡ ਨੂੰ ਇੱਕ ਰੁਪਏ ਪ੍ਰਤੀ ਪੌਦਾ ਦੋ ਕਿਸ਼ਤਾਂ ਵਿਚ, ਬਲਾਕ ਅਫ਼ਸਰ ਨੂੰ 30 ਪੈਸੇ ਦੋ ਕਿਸ਼ਤਾਂ ਵਿਚ ਅਤੇ ਵਣ ਰੇਂਜ਼ ਅਫ਼ਸਰ ਨੂੰ 20 ਪੈਸ਼ੇ 2 ਕਿਸ਼ਤਾਂ ਵਿਚ ਪ੍ਰਤੀ ਪੌਦਾ ਦਿੱਤੇ ਜਾਣਗੇ। ਰਜੇਸ਼ ਨੇ ਕਿਸਾਨਾਂ ਨੂੰ ਇਸ ਸਕੀਮ ਤਹਿਤ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕਰਦਿਆਂ ਸਰਕਾਰ ਵੱਲੋਂ ਦਿੱਤੇ ਜਾ ਰਹੇ ਇੰਨਸੈਨਟਿਵ ਅਤੇ ਸਬਸਿਡੀ ਪ੍ਰਾਪਤ ਕਰਨ ਦੀ ਅਪੀਲ ਕੀਤੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply