Saturday, October 10, 2026

ਰਾਜਨਾਥ ਸਿੰਘ ਨੇ ਸਾਲ 2018-19 ਲਈ ਗ੍ਰਹਿ ਮੰਤਰਾਲੇ ਦੇ ਬਜ਼ਟ ਖਰਚ ਦੀ ਕੀਤੀ ਸਮੀਖਿਆ

rajnath-singhਦਿੱਲੀ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਥੇ ਇਕ ਬੈਠਕ ਵਿੱਚ ਚਾਲੂ ਵਿੱਤ ਵਰ੍ਹੇ ਲਈ ਗ੍ਰਹਿ ਮੰਤਰਾਲੇ ਦੇ ਬਜਟ ਖਰਚ ਦੀ ਸਮੀਖਿਆ ਕੀਤੀ।ਗ੍ਰਹਿ ਮੰਤਰਾਲਾ 2018-19 ਲਈ 93,171.61 ਕਰੋੜ ਰੁਪਏ ਦੇ ਕੁੱਲ ਬਜਟ ਵਿਚੋਂ ਹੁਣ (ਅਪ੍ਰੈਲ ਤੋਂ 7 ਸਤੰਬਰ, 2018) ਤੱਕ 49.14% ਰਾਸ਼ੀ ਦੀ ਵਰਤੋਂ ਕਰ ਚੁੱਕਿਆ ਹੈ।
ਗ੍ਰਹਿ ਮੰਤਰੀ ਨੇ ਖਰਚ ਦੀ ਗਤੀ ‘ਤੇ ਤਸੱਲੀ ਪ੍ਰਗਟ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਪੂੰਜੀਗਤ ਖਰਚ ਅਤੇ ਯੋਜਨਾਵਾਂ ‘ਤੇ ਜ਼ਿਆਦਾ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਣ ਅਤੇ ਦਿੱਤੀ ਬਜਟ ਰਾਸ਼ੀ ਦੀ ਪੂਰੀ ਵਰਤੋਂ ਕਰਨ।ਇਸ ਮੌਕੇ ‘ਤੇ ਗ੍ਰਹਿ ਰਾਜ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਅਤੇ ਕਿਰੇਨ ਰਿਜੀਜੂ ਗ੍ਰਹਿ ਸਕੱਤਰ ਰਾਜੀਵ ਗਾਬਾ ਅਤੇ ਮੰਤਰਾਲੇ ਦੀਆਂ ਵੱਖ-ਵੱਖ ਡਵੀਜ਼ਨਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
 

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply