Saturday, August 1, 2026

ਬੈਂਕ ਦੇ 38 ਲੱਖ ਲੁੱਟਣ ਵਾਲੇ ਚਾਰ ਲੁਟੇਰੇ ਗ੍ਰਿਫਤਾਰ, ਇੱਕ ਅਜੇ ਫਰਾਰ – 30 ਲੱਖ 80 ਹਜਾਰ ਬਰਾਮਦ

PPN0809201830 ਅੰਮ੍ਰਿਤਸਰ, 8 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਿਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾਂ ਮਿਲੀ ਜਦੋ ਪਿਛਲੇ ਦਿਨੀ ਕੈਨਰਾ ਬੈਂਕ ਮਜੀਠਾ ਤੋ ਹੋਈ 38 ਲੱਖ ਦੀ ਖੋਹ ਨੂੰ ਅੰਜਾਮ ਦੇਣ ਵਾਲੇ 4 ਦੋਸ਼ੀ ਪੁਲਿਸ ਵਲੋਂ ਗ੍ਰਿਫਤਾਰ ਕਰਕੇ ਉਨਾਂ ਪਾਸੋ 30 ਲੱਖ 80 ਹਜਾਰ ਰੁਪਏ ਬਰਾਮਦ ਕੀਤੇ ਗਏ ਹਨ।ਇਸ ਦੇ ਨਾਲ ਹੀ ਵਾਰਦਾਤ ਵਿੱਚ ਵਰਤੀਆਂ ਜਾਣ ਵਾਲੀਆਂ 2 ਆਈ-10 ਗੱਡੀਆਂ, 2 ਪਿਸਟਲ ਅਤੇ 1 ਰਾਈਫਲ ਵੀ ਬਰਾਮਦ ਹੋਈ। ਗ੍ਰਿਫਤਾਰ ਕੀਤੇ ਗਏ ਚਾਰ ਦੋਸ਼ੀ ਦਵਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਪੰਡੋਰੀ ਸੁੱਖਾ ਸਿੰਘ, ਸੁਲਤਾਨ ਸਿੰਘ ਪੁੱਤਰ ਅਰਜਿੰਦਰ ਸਿੰਘ ਵਾਸੀ ਈਸਾਪੁਰ, ਪਲਵਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਜਸਤਰਵਾਲ ਤੇ ਬਿਅੰਤ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਜਸਤਰਵਾਲ ਹਨ, ਜਦ ਕਿ ਇਨਾਂ ਦਾ ਇਕ ਸਾਥੀ ਹਰਪ੍ਰੀਤ ਸਿੰਘ ਉਰਫ ਕੈਪਟਨ ਫਰਾਰ ਹੈ।PPN0809201831
        ਮਿਤੀ 23/08/18 ਨੂੰ ਇਲਾਕਾ ਥਾਣਾ ਮਜੀਠਾ ਵਿੱਚ ਬਲਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਫਰੈਂਡਜ ਕਲੋਨੀ ਮਜੀਠਾ ਰੋਡ ਅੰਮਿ੍ਰਤਸਰ ਜੋ ਕਿ ਕੈਨਰਾ ਬੈਂਕ ਮਜੀਠਾ ਵਿੱਚ ਬਤੌਰ ਅਸਿਸਟੈਂਟ ਮੈਨੇਜਰ ਲੱਗਾ ਹੋਇਆ ਹੈ ਤਾਂ ਵਕਤ ਕਰੀਬ 12:30 ਦਿਨ ਵਜੇ ਆਪਣੀ ਨਿੱਜੀ ਕਾਰ ਵਿੱਚ ਬੈਂਕ ਵਿੱਚੋਂ 38 ਲੱਖ ਰੁਪਏ ਲੈ ਕੇ ਅੰਮ੍ਰਿਤਸਰ ਕੈਂਨਰਾ ਬੈਂਕ ਗੋਪਾਲ ਨਗਰ ਆ ਰਿਹਾ ਸੀ ਤਾਂ ਮਨੋਹਰ ਫਿਲਿੰਗ ਸਟੇਸ਼ਨ ਤੋਂ ਅੱਗੇ ਪਿਛੌਂ ਇੱਕ ਸਫੈਦ ਰੰਗ ਦੀ ਆਈ-10 ਕਾਰ ਨੇ ਤੇਜੀ ਨਾਲ ਉਸ ਨੂੰ ਕਰਾਸ ਕਰਕੇ ਅੱਗੇ ਹੋ ਕੇ ਉਸ ਦੀ ਗੱਡੀ ਰੋਕ ਲਈ ਅਤੇ ਇਕ ਆਈ-10 ਕਾਰ ਉਸ ਦੀ ਗੱਡੀ ਪਿੱਛੇ ਆ ਗਈ ਜਿਸ ਵਿਚੋਂ ਇੱਕ ਨੋਜਵਾਨ ਨਿਕਲਿਆ ਅਤੇ ਹਥੌੜੀ ਨਾਲ ਸ਼ੀਸ਼ਾ ਤੋੜ ਕੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਤਾਂ ਪਿੱਛੋਂ ਗੱਡੀ ਵਿਚੋਂ ਨਿਕਲੇ ਦੂਸਰੇ ਨੋਜਵਾਨ ਨੇ ਉਸ `ਤੇ ਪਿਸਤੌਲ ਤਾਣ ਕੇ 38 ਲੱਖ ਰੁਪਏ ਵਾਲਾ ਬੈਗ ਖੋਹ ਕੇ ਲੈ ਗਏ।ਜਿਸ ਦੇ ਸਬੰਧ ਵਿੱਚ ਮੁੱਕਦਮਾ ਨੰ: 160 ਮਿਤੀ 23-08-18 ਜੁਰਮ 379-ਬੀ (2) ਥਾਣਾ ਮਜੀਠਾ ਦਰਜ ਹੋਇਆ ਹੈ।
ਆਈ.ਜੀ ਬਾਰਡਰ ਰੇਂਜ ਐਸ.ਪੀ.ਐਸ ਪਰਮਾਰ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਪਰਮਪਾਲ ਸਿੰਘ ਦੀ ਨਿਗਰਾਨੀ ਹੇਠ ਹਰਪਾਲ ਸਿੰਘ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਅੰਮ੍ਰਿਤਸਰ ਦਿਹਾਤੀ ਅਤੇ ਗੁਰਪ੍ਰਤਾਪ ਸਿੰਘ ਸਹੋਤਾ ਉਪ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਅੰਮ੍ਰਿਤਸਰ ਦਿਹਾਤੀ ਅਤੇ ਨਿਰਲੇਪ ਸਿੰਘ ਉਪ ਪੁਲਿਸ ਕਪਤਾਨ ਮਜੀਠਾ ਵਲੌੋਂ ਸੀ.ਆਈ.ਏ ਸਟਾਫ ਅੰਮ੍ਰਿਤਸਰ ਦਿਹਾਤੀ ਅਤੇ ਮੁੱਖ ਅਫਸਰ ਥਾਣਾ ਮਜੀਠਾ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਤਫਤੀਸ਼ ਅਰੰਭ ਕੀਤੀ ਗਈ।ਤਫਤੀਸ਼ ਦੌਰਾਨ ਬੈਂਕ ਮੈਨੇਜਰ ਬਲਜੀਤ ਸਿੰਘ ਨਾਲ ਕਾਰ ਵਿੱਚ ਆ ਰਹੇ ਦਵਿੰਦਰ ਸਿੰਘ ਦੀ ਨਿਸ਼ਾਨਦੇਹੀ `ਤੇ ਦੋਸ਼ੀ ਸੁਲਤਾਨ ਸਿੰਘ, ਪਲਵਿੰਦਰ ਸਿੰਘ ਅਤੇ ਬਿਅੰਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।ਉਨਾਂ ਦੱਸਿਆ ਕਿ ਦੋਸ਼ੀ ਸੁਲਤਾਨ ਸਿੰਘ ਪਾਸੋਂ ਇੱਕ ਪਿਸਟਲ 32 ਬੌਰ ਅਤੇ ਦੋਸ਼ੀ ਦਵਿੰਦਰ ਸਿੰਘ ਪਾਸੋਂ ਇੱਕ ਪਿਸਤੋਲ ਦੇਸੀ 315 ਬੌਰ ਅਤੇ ਪਲਵਿੰਦਰ ਸਿੰਘ ਪਾਸੋਂ ਬੰਦੂਕ 12 ਬੋਰ ਬ੍ਰਾਮਦ ਹੋਈ ਹੈ।ਫਰਾਰ ਹਰਪ੍ਰੀਤ ਸਿੰਘ ਉਰਫ ਕੈਪਟਨ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਸ਼ੀਆਂ ਵਲੌਂ ਵਾਰਦਾਤ ਵਿੱਚ ਵਰਤੀਆਂ ਗਈਆਂ ਆਈ-10 ਕਾਰ ਨੰਬਰੀ ਪੀ.ਬੀ-02-ਬੀ.ਪੀ-1642 ਅਤੇ ਪੀ.ਬੀ-02-ਸੀ.ਵਾਈ-3236 ਤੋਂ ਇਲਾਵਾ ਹਥੌੜੀ ਵੀ ਬਰਾਮਦ ਕੀਤੀਆਂ ਜਾ ਚੁਕੀਆਂ ਹਨ।ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਲਿਆ ਜਾਵੇਗਾ।ਆਈ.ਜੀ ਬਾਰਡਰ ਰੇਂਜ ਐਸ.ਪੀ.ਐਸ ਪਰਮਾਰ ਨੇ ਕਿਹਾ ਕਿ ਇਸ ਵਾਰਦਾਤ ਤੋ ਪਹਿਲਾ ਇਸ ਬੈਂਕ ਦੇ ਮੈਨੇਜਰ ਨੂੰ ਬੈਂਕ ਦੀ ਸੁਰੱਖਿਆ ਸਬੰਧੀ ਮੁੱਖ ਅਫਸਰ ਥਾਣਾ ਮਜੀਠਾ ਵਲੋ ਜਾਣੂ ਕਰਵਾਇਆ ਗਿਆ ਸੀ।ਪਰ ਬੈਂਕ ਵਲੋ ਇਸ ਹਦਾਇਤ `ਤੇ ਅਮਲ ਨਾ ਕਰਨ ਕਰਕੇ ਇਹ ਘਟਨਾਂ ਵਾਪਰੀ।
ਇਸੇ ਦੌਰਾਨ ਐਸ.ਐਸ.ਪੀ ਦਿਹਾਤੀ ਪਰਮਪਾਲ ਸਿੰਘ ਨੇ ਦੱਸਿਆ ਹੈ ਕਿ ਮਹਿਕਮਾਂ ਪੁਲਿਸ ਵਲੋ ਸਾਰੇ ਬੈਕ ਮੈਨੇਜਰਾਂ ਨੂੰ ਹੇਠ ਲਿਖੀਆ ਹਦਾਇਤਾਂ ਜਾਰੀ ਕੀਤੀਆ ਹਨ ਕਿ ਜਦੋ ਵੀ ਕੈਸ਼ ਦਾ ਇੱਕ ਬੈਕ ਤੋ ਦੂਜੀ ਬੈਕ ਵਿੱਚ ਜਮਾਂ ਕਰਾਇਆ ਜਾਦਾ ਹੈ ਉਹ ਪ੍ਰਾਈਵੇਟ ਗੱਡੀ ਵਿੱਚ ਨਾ ਕੀਤਾ ਜਾਵੇ।ਹਮੇਸ਼ਾਂ ਕੈਸ਼ ਵੈਨਾਂਾ ਵਿੱਚ ਪੂਰੀ ਸਕਿਓਰਟੀ ਨਾਲ ਹੀ ਕੀਤਾ ਜਾਵੇ, ਜਦੋ ਵੀ ਕੈਸ਼ ਦੀ ਟਰਾਂਸਫਰ ਇਕ ਬੈਕ ਤੋ ਦੂਜੀ ਬੈਕ ਵਿੱਚ ਹੁੰਦੀ ਹੈ ਤਾਂ ਸਬੰਧਤ ਮੁੱਖ ਅਫਸਰ ਥਾਣਾ ਨੁੰ ਸੂਚਿਤ ਕੀਤਾ ਜਾਵੇ ਤਾਂ ਜੋ ਲੋੜੀਦੀ ਸੁਰਖਿਆ ਮੁਹੱਈਆ ਕਰਵਾਈ ਜਾ ਸਕੇ, ਬੈਕਾਂ ਦੇ ਅੰਦਰ ਅਤੇ ਬਾਹਰ ਵਧੀਆ ਕੁਆਲਿਟੀ ਦੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣ। ਬਾਹਰ ਵਾਲੇ ਕੈਮਰੇ ਇਸ ਤਰਾਂ ਲਗਾਏ ਜਾਣ ਜੋ ਰੋਡ ਨੂੰ ਕਵਰ ਕਰਦੇ ਹੋਣ ਅਤੇ ਬੈਂਕ ਵਿੱਚ ਜਿੰਨੇ ਵੀ ਆਉਣ ਜਾਣ ਵਾਲੇ ਰਸਤੇ ਹਨ, ਸਾਰਿਆ ਨੂੰ ਸੀ.ਸੀ.ਟੀ.ਵੀ ਕੈਮਰੇ ਕਵਰ ਕਰਦੇ ਹੋਣ, ਜਦੋ ਵੀ ਬੈਕ ਵਲੋ ਕਿਸੇ ਕ੍ਰਮਚਾਰੀ ਨੂੰ ਆਪਣੇ ਤੌਰ `ਤੇ ਰੱਖਿਆ ਜਾਦਾ ਹੈ ਉਸ ਦੀ ਪੁਲਿਸ ਵੇਰੀਫਕੇਸ਼ਨ ਕਰਵਾਈ ਜਾਵੇ ਅਤੇ ਬੈਕ ਅਤੇ ਏ.ਟੀ.ਐਮ ਦੀ ਸੁਰੱਖਿਆ ਵਾਸਤੇ ਅਸਲਾ ਧਾਰਕ ਗਾਰਡ ਰੱਖਣ ਨੂੰ ਯਕੀਨੀ ਬਣਾਇਆ ਜਾਵੇ।
 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …

Leave a Reply