Thursday, March 5, 2026

ਮੰਤਰੀ ਜੋਸ਼ੀ ਵੱਲੋ ਸਰਕਾਰੀ ਐਸ.ਆਰ ਕਾਲਜ ਵਿਖੇ ਪਾਰਕਿੰਗ ਦਾ ਨੀਂਹ ਪੱਥਰ

ਪਿ੍ਰੰਸੀਪਲ ਨੂੰ 5 ਲੱਖ ਦਾ ਚੈਕ ਕੀਤਾ ਭੇਂਟ

PPN22081417
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ)- ਸਥਾਨਕ ਸਰਕਾਰਾਂ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਵੱਲੋ ਸਰੂਪ ਰਾਨੀ ਕਾਲਜ ਫਾਰ ਵੋਮੈਨ ਨੂੰ ਆਪਣੀ ਅਖਤਿਆਰੀ ਗ੍ਰਾਂਟ ਵਿਚੋ 5 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਦਿਤਾ।ਇਸ ਗ੍ਰਾਂਟ ਦੀ ਵਰਤੋ ਸਕੂਟਰਫ਼ ਕਾਰਫ਼ ਸਾਈਕਲ ਪਾਰਕਿੰਗ ਦੀ ਸ਼ੈਡ ਦੀ ਉਸਾਰੀ ਲਈ ਕੀਤੀ ਜਾਣੀ ਹੈ। ਇਸ ਮੋਕੇ ਤੇ ਕਾਲਜ ਦੀਆਂ ਵਿਦਿਆਰਥਣਾਂ ਵੱਲੋ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਲੀਲਾਵਾਂ ਨਾਲ ਸਬੰਧਤਿ ਨਾਟਕ ਖੇਡੇ ਗਏ । ਮੰਤਰੀ ਜੋਸ਼ੀ ਨੇ ਆਪਨੇ ਸੰਬੋਧਨ ਵਿਚ ਬੱਚੀਆਂ ਨੂੰ ਦੇਸ਼ ਦੇ ਪ੍ਰਤੀ ਕੁੱਛ ਕਰਨ ਦੀ ਸਿੱਖਿਆ ਦਿਤੀ। ਉਨਾਂ ਨੇ ਕਿਹਾ ਕਿ ਇਸ ਕਾਲਜ ਦੀਆਂ ਬੱਚੀਆਂ ਖੇਡ ਅਤੇ ਪੜਾਈ ਦੋਵਾਂ ਵਿਚੋ ਹੀ ਕਾਲਜ ਦਾ ਨਾਮ ਉੱਚਾ ਕਰ ਰਹੀਆਂ ਹਨ। ਇਸ ਮੋਕੇ ਪ੍ਰਿੰਸੀਪਲ ਸੁਨੀਤਾ ਸਹਿਗਲ ਢਿਲੋਂ ਵੱਲੋ ਮੰਤਰੀ ਅਨਿਲ ਜੋਸ਼ੀ ਦਾ ਧੰਨਵਾਦ ਕੀਤਾ ਗਿਆ ।ਉਨਾਂ ਕਿਹਾ ਕਿ ਜਦੋ ਵੀ ਮਾਨਯੋਗ ਮੰਤਰੀ ਕੋਲ ਕਾਲਜ ਦੀ ਕੋਈ ਵੀ ਸਮੱਸਿਆ ਲੈ ਕੇ ਜਾਂਦੇ ਹਨ ਉਹ ਪਹਿਲ ਦੇ ਆਧਾਰ ਤੇ ਮੁਸ਼ਕਿਲਾਂ ਦਾ ਨਿਪਟਾਰਾ ਕਰ ਦੇਂਦੇ ਹਨ, ਉਨਾਂ ਕੋਲੋਂ ਪਿਛਲੇ ਸਾਲ ਹੀ ਗ੍ਰਾਂਟਾ ਦੀ ਮੰਗ ਕੀਤੀ ਗਈ ਸੀ ਤਾਂ ਕਿ ਕਾਲਜ ਵਿਚ ਵਧੀਆ ਪਾਰਕਿੰਗ ਬਣ ਸਕੇ ਅਤੇ ਖੁਸ਼ੀ ਦੀ ਗੱਲ ਹੈ ਕਿ ਅੱਜ ਇਸ ਦਾ ਨੀਂਹ ਪੱਥਰ ਗਿਆ ਹੈ। ਇਸ ਮੋਕੇ ਤੇ ਉੱਪ ਪ੍ਰਿੰਸੀਪਲ ਸੁਰਿੰਦਰ ਸਿੰਘ, ਮੈਡਮ ਸੁਰਿੰਦਰ ਕੋਰ ਵਾਲੀਆ, ਮੈਡਮ ਰਸ਼ਮੀ ਅਰੋੜਾ, ਮੈਡਮ ਸੁਮਨ ਸ਼ਰਮਾ, ਅਮਰੀਕ ਸਿੰਘ, ਸਰਬਜੀਤ ਰੰਧਾਵਾ ਆਦਿ ਮੋਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply