ਬਠਿੰਡਾ, 23 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਦੱਖਣੀ ਅਫ਼ਰੀਕਾ ਵਿਖੇ ਵਰਲਡ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਵਿਚ ਬਠਿੰਡਾ ਦੇ ਸੰਦੀਪ ਸਿੰਘ
ਸਬ ਜੂਨੀਅਰ ਕੈਟਾਗਿਰੀ ਦੇ 125 ਕਿਲੋ ਭਾਰ ਵਰਗ ਵਿਚ ਕਾਂਸੀ ਦਾ ਤਮਗਾ ਹਾਸਲ ਕਰਕੇ ਜ਼ਿਲ੍ਹਾ ਬਠਿੰਡੇ ਦਾ ਮਾਣ ਵਧਾਇਆ।ਸਕੂਐਟ 200 ਕਿਲੋ, ਬੈਂਚ ਪ੍ਰੈਸ 140 ਕਿਲੋ ਅਤੇ ਡੈਂਡ ਲਿਫਟ 200 ਕਿਲੋ ਸਮੇਤ ਕੁੱਲ 540 ਕਿਲੋਂ ਭਾਰ ਚੁੱਕ ਕੇ ਤੀਜਾ ਸਥਾਨ ਹਾਸਲ ਕੀਤਾ।ਕੌਮਾਂਤਰੀ ਪ੍ਰਾਪਤੀ ਲਈ ਬੀਤੇ ਦਿਨੀਂ ਰੇਲਵੇ ਸਟੇਸ਼ਨ ’ਤੇ ਸੰਦੀਪ ਸਿੰਘ ਦਾ ਫੁੱਲਾਂ ਦੇ ਗੁਲਦਸਤੇ ਅਤੇ ਪੁਲਿਸ ਬੈਂਡ ਨਾਲ ਸਵਾਗਤ ਕੀਤਾ ਗਿਆ।
ਵਧੀਕ ਡਿਪਟੀ ਕਮਿਕਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਵੀ ਸਟੇਸ਼ਨ `ਤੇ ਪਹੁੰਚ ਕੇ ਸੰਦੀਪ ਸਿੰਘ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਵਧਾਈ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਇਸ ਸ਼ਾਨਾਮੱਤੀ ਪ੍ਰਾਪਤੀ ਲਈ ਪੂਰਾ ਬਠਿੰਡਾ ਮਾਣ ਕਰਦਾ ਹੈ ਅਤੇ ਭਵਿੱਖ ਵਿਚ ਉਸ ਤੋਂ ਹੋਰ ਵੀ ਪ੍ਰਾਪਤੀ ਦੀ ਆਸ ਕਰਦਾ ਹੈ।ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੰਦੀਪ ਸਿੰਘ ਵਿਸ਼ੇਸ਼ ਸਨਮਾਨ ਕਰਨ ਦਾ ਵੀ ਐਲਾਨ ਕੀਤਾ।
ਜ਼ਿਕਰਯੋਗ ਹੈ ਕਿ ਪਾਵਰ ਲਿਫ਼ਟਿੰਗ ਵਿਚ ਏਸ਼ੀਆ ਚੈਂਪੀਅਨਸ਼ਿਪ ਸਬ ਜੂਨੀਅਰ ਗਰੁੱਪ ਵਿਚ ਜੈਸਮੀਨ ਕੌਰ ਅਤੇ ਇੰਦਰਜੀਤ ਸਿੰਘ ਵੀ ਚੈਂਪੀਅਨ ਬਣ ਚੁੱਕੇ ਹਨ।ਗੋਨਿਆਣਾ ਮੰਡੀ ਦਾ ਰਹਿਣ ਵਾਲਾ ਸੰਦੀਪ ਸਿੰਘ ਮਾਲਵਾ ਕਾਲਜ ਬਠਿੰਡਾ ਵਿਖੇ ਬੀ.ਪੀ.ਐਡ ਦਾ ਵਿਦਿਆਰਥੀ ਹੈ ਅਤੇ ਆਪਣੇ ਕੋਚ ਪਰਮਿੰਦਰ ਸਿੰਘ ਕਾਲਾ ਦੀ ਰਹਿਨੁਮਾਈ ਹੇਠ ਬਠਿੰਡਾ ਵਿਖੇ ਅਭਿਆਸ ਕਰਦਾ ਹੈ।ਰੇਲਵੇ ਸਟੇਸ਼ਨ ਤੋਂ ਸਵਾਗਤ ਕਰਦਿਆਂ ਉਨ੍ਹਾਂ ਨੂੰ ਧੋਬੀ ਬਜ਼ਾਰ ਹੁੰਦੇ ਹੋਏ ਖੁੱਲ੍ਹੀ ਜੀਪ ਵਿਚ ਸਟੇਡੀਅਮ ਤੱਕ ਆਉਂਦੇ ਸਮੇਂ ਸ਼ਹਿਰ ਵਾਸੀਆਂ ਵਲੋਂ ਤਾੜੀਆਂ ਅਤੇ ਫੁੱਲਾਂ ਦੀ ਵਰਖਾ ਨਾਲ ਭਰਪੂਰ ਸਵਾਗਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਪਾਵਰ ਲਿਫ਼ਟਿੰਗ ਐਸੋਸੀਏਸ਼ਨ ਬਠਿੰਡਾ ਕਵਰ ਭੀਮ ਸਿੰਘ, ਕੁਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਯੁਵਕ, ਰੁਪਿੰਦਰਜੀਤ ਸਿੰਘ ਰਿੰਪੀ, ਜ਼ਿਲ੍ਹਾ ਖੇਡ ਅਫ਼ਸਰ ਵਿਜੈ ਕੁਮਾਰ ਅਤੇ ਰੁਪਿੰਦਰ ਸਿੰਘ ਸੇਖੋਂ ਜੀ.ਐਮ ਤੋਂ ਇਲਾਵਾ ਇਲਾਕੇ ਦੇ ਖਿਡਾਰੀ ਅਤੇ ਸ਼ੁਭਚਿੰਤਕ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media