Friday, October 9, 2026

ਐਸ.ਐਸ.ਡੀ ਗਰਲਜ਼ ਕਾਲਜ ਵਿਖੇ `ਮੈਟਲੈਬ ਵਰਕਸ਼ਾਪ` ਦਾ ਆਯੋਜਨ

ਬਠਿੰਡਾ, 28 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਮੈਥਮੈਟਿਕਸ ਵਿਭਾਗ ਵੱਲੋਂ ਤਰੂ ਗੁਪਤਾ ਵਿਭਾਗ ਮੁਖੀ ਅਤੇ PPN2809201824ਪ੍ਰਿੰਸੀਪਲ ਡਾ. ਪਰਮਿੰਦਰ ਕੋਰ ਤਾਂਘੀ ਦੀ ਦੇਖਰੇਖ ਵਿੱਚ ਮੈਟਲੈਬ ਵਰਕਸ਼ਾਪ ਦਾ ਆਯੋਜਿਨ ਕੀਤਾ ਗਿਆ। ਇਸ ਮੋਕੇ ਡਾ: ਨਵਦੀਪ ਗੋਇਲ ਅਸਿਸਟੈਂਟ ਪ੍ਰੋਫੈਸਰ ਯਾਦਵਿੰਦਰਾ ਕਾਲਜ ਨੇ ਵਿਦਿਆਰਥਣਾਂ ਨੂੰ ਮੈਟਲੈਬ ਬਾਰੇ ਵਿਸਥਾਰ ਜਾਣਕਾਰੀ ਦਿੰਦਿਆਂ ਮੈਟਲੈਬ ਦੇ ਪ੍ਰੈਟੀਕਲ ਉਪਯੋਗ ਕਰਕੇ ਦਿਖਾਏ।ਇਸ ਦੌਰਾਨ ਮੈਡਮ ਤਰੁਣ ਗੁਪਤਾ ਨੇ ਕਿਹਾ ਕਿ ਵਿਦਿਆਰਥਣਾਂ ਲਈ ਭਵਿੱਖ ਵਿੱਚ ਇਸ ਤਰਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।ਇਸ ਵਰਕਸ਼ਾਪ ਵਿੱਚ ਡਾ ਸੁਮਨ ਬਾਵਾ ਅਤੇ ਮੈਡਮ ਤ੍ਰਿਪਤਾ ਗੁਪਤਾ ਨੇ ਵੀ ਸ਼ਿਰਕਤ ਕੀਤੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply