Sunday, March 22, 2026

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਅਮਰੀਕਾ ਵੱਸੇ ਫਾਊਂਡਰ ਮੈਂਬਰ ਕੰਵਲਪ੍ਰੀਤ ਸਿੰਘ ਚਾਹਲ ਦਾ ਸਨਮਾਨ

ਸ਼ਹਿਰੀਆਂ ਤੇ ਸੈਲਾਨੀਆਂ ਨੂੰ ਦਰਪੇਸ਼ ਸਮੱਸਿਆਵਾਂ ਵਿਚਾਰੀਆਂ
ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੀ ਇਕੱਤਰਤਾ ਸੰਤ ਐਵਨਿਊ ਵਿਖੇ ਮੰਚ PPN0410201803ਸਰਪ੍ਰਸਤ ਦਲਜੀਤ ਸਿੰਘ ਕੋਹਲੀ ਦੇ ਗ੍ਰਹਿ ਪ੍ਰਧਾਨ ਪ੍ਰੋ: ਮੋਹਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਜਨਰਲ ਸਕੱਤਰ ਮਨਜੀਤ ਸਿੰਘ ਸੈਣੀ, ਮਨਮੋਹਨ ਸਿੰਘ ਬਰਾੜ ਦਲਜੀਤ ਸਿੰਘ ਕੋਹਲੀ ਪੈਟਰਨ, ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਚਾਹਲ ਤੇ ਨਿਰਮਲ ਸਿੰਘ ਆਨੰਦ, ਯੋਗੇਸ਼ ਕਾਮਰਾ, ਕੁਲਦੀਪ ਸਿੰਘ, ਉਪਕਾਰ ਸਿੰਘ ਕੋਹਲੀ ਤੇ ਗੁਰਸੇਵਕ ਸਿੰਘ ਆਦਿ ਨੇ ਵੀ ਸ਼ਹਿਰੀਆਂ ਅਤੇ ਦੇਸ਼ ਵਿਦੇਸ਼ ਤੋਂ ਆਉਂਦੇ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਵਿਚਾਰੀਆਂ।ਇਸ ਮੀਟਿੰਗ ਵਿੱਚ ਅਮਰੀਕਾ ਨਿਵਾਸ ਰੱਖਣ ਵਾਲੇ ਅੰਮ੍ਰਿਤਸਰ ਵਿਕਾਸ ਮੰਚ ਦੇ ਫਾਊਂਡਰ ਮੈਂਬਰ ਕੰਵਲਪ੍ਰੀਤ ਸਿੰਘ ਚਾਹਲ ਉਚੇਚੇ ਤੌਰ `ਤੇ ਪਹੁੰਚੇ ਅਤੇ ਉਨਾਂ ਨੇ ਗੁਰੂ ਨਗਰੀ ਦੀ ਬਿਹਤਰੀ ਲਈ ਸੰਸਥਾ ਵਲੋਂ ਕੀਤੇ  ਜਾ ਰਹੇ ਉਪਰਾਲਿਆਂ ਦੀ ਸਰਾਹਣਾ ਕੀਤੀ।ਸਮੂਹ ਮੈਂਬਰਾਂ ਵਲੋਂ ਮੰਚ ਦੇ ਕੰਵਲਪ੍ਰੀਤ ਸਿੰਘ ਚਾਹਲ ਨੂੰ ਸਿਰੋਪਾ ਤੇ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
 ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਮਨਜੀਤ ਸਿੰਘ ਸੈਣੀ ਨੇ ਦੱਸਿਆ ਕਿ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ ਅਤੇ ਵਿਗੜੀ ਹੋਈ ਟਰੈਫਿਕ ਵਿਵੱਸਥਾ ਵਿੱਚ ਸੁਧਾਰ ਨਹੀਂ ਹੋਰ ਰਿਹਾ।ਉਨਾਂ ਜਿਲਾ ਪ੍ਰਸਾਸ਼ਨ ਤੇ ਨਗਰ ਨਿਗਮ ਪਾਸੋਂ ਮੰਗ ਕੀਤੀ ਕਿ ਟ੍ਰੈਫਿਕ ਕਾਨੂੰਨ ਧੱਜੀਆਂ ਉਡਾ ਰਹੇ ਥ੍ਰੀ ਵਹੀਲਰਾਂ, ਹੈਵੀ ਵਾਹਣਾਂ  ਅਤੇ ਰੇਹੜੀ, ਫੜੀ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਸ਼ਹਿਰੀਆਂ ਤੇ ਯਾਤਰੂਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਹੱਲ ਹੋ ਸਕਣ।
ਇਸੇ ਦੌਰਾਨ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਅਤੇ ਯੋਗੇਸ਼ ਕਾਮਰਾ ਨੇ ਦਸਿਆ ਕਿ ਗੁਰੂ ਨਗਰੀ ਅੰਮ੍ਰਿਤਸਰ ਵਾਸਤੇ ਨਵੀਆਂ ਉਡਾਨਾ ਸ਼ੁਰੂ ਕਰਵਾਉਣ ਦੇ ਯਤਨ ਜਾਰੀ ਹਨ ਅਤੇ ਉਹ ਇਸ ਸਿਲਸਿਲੇ `ਚ ਜਲਦ ਹੀ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਏਅਰਪੋਰਟ ਦੇ ਡਾਇਰੈਕਟਰ ਅਤੇ ਕੇਂਦਰੀ ਮੰਤਰੀਆਂ ਨਾਲ ਉਚ ਪੱਧਰੀ ਮੀਟਿੰਗ ਕਰਨ ਜਾ ਰਹੇ ਹਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply