ਅੰਮ੍ਰਿਤਸਰ, 22 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦੁਸ਼ਹਿਰੇ ਦੇ ਤਿਉੁਹਾਰ ਮੌਕੇ ਸਥਾਨਕ ਜੌੜਾ ਫਾਟਕ ਵਿਖੇ ਹੋਏ ਰੇਲ ਹਾਦਸੇ ਵਿੱਚ ਵੱਡੀ ਗਿਣਤੀ ਵਿੱਚ ਮਾਰੇ
ਗਏ ਲੋਕਾਂ ਦੀ ਆਤਿਮਕ ਸਾਂਤੀ ਤੇ ਜਖਮੀਆਂ ਦੀ ਸਿਹਤਯਾਬੀ ਲਈ ਕਰਾਈਸਟ ਚਰਚ ਕੈਥਡਰਲ ਰਾਮ ਬਾਗ ਵਿਖੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਪ੍ਰਾਰਥਨਾ ਕੀਤੀ ਗਈ।ਪ੍ਰਾਰਥਨਾ ਸਭਾ ਸਮੇਂ ਬਿਸ਼ਪ ਮੋਸਟ ਰੈਵਰੈਂਟ ਪ੍ਰਦੀਪ ਕਮਾਰ ਸਾਮੰਤਾਂ ਰਾਏ, ਲਿਲੀ ਸਾਮੰਤਾ ਰਾਏ, ਚਰਚ ਦੇ ਇੰਚਾਰਜ ਰੈਵਰੈਂਟ ਵਿਜੇ ਕੁਮਾਰ ਅਤੇ ਮਸੀਹੀ ਭਾਈਚਾਰੇ ਦੇ ਲੋਕ ਹਾਜ਼ਰ ਸਨ।ਇਸ ਮੌਕੇ ਵਿਜੇ ਕਮਾਰ ਨੇ ਕਿਹਾ ਕਿ ਇਸ ਭਿਆਨਕ ਹਾਦਸੇ ਨਾਲ ਲੋਕਾਂ ਦੇ ਦਿਲ-ਦਹਿਲ ਗਏ ਹਨ।ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਅਤੇ ਜਖਮੀਆਂ ਲਈ ਉਹ ਆਪਣੇ ਘਰਾਂ ਵਿੱਚ ਦੁਆਵਾਂ ਅਤੇ ਪ੍ਰਾਰਥਨਾ ਕਰਨ ਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media