Monday, July 6, 2026

ਸਮੂਹ ਗਾਨ ਮੁਕਾਬਲੇ `ਚ ਡੀ.ਏ.ਵੀ ਪਬਲਿਕ ਸਕੂਲ ਦੂਜੇ ਸਥਾਨ `ਤੇ

ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਜਿਲਾ ਪੱਧਰ `ਤੇ 9 ਤੇ 13 ਅਕਤੂੁਬਰ ਨੂੰ ਹਿੰਦੀ ਸਮੂਹ ਗਾਨ ਅਤੇ ਸੰਸਕ੍ਰਿਤ ਸਮੂਹ ਗਾਨ PPN2310201804ਆਦਿ ਵੱਖ-ਵੱਖ ਦੌਰ ਵਿੱਚ ਦੋ ਸਮੂਹ ਗਾਨ ਮੁਕਾਬਲੇ ਅਯੋਜਿਤ ਕੀਤੇ ਗਏ।9 ਅਕਤੂਬਰ ਨੂੰ 12 ਟੀਮਾਂ ਅਤੇ 13 ਅਕਤੂਬਰ ਨੂੰ 14 ਟੀਮਾਂ ਨੇ ਮੁਕਾਬਲੇ ਵਿੱਚ ਹਿੱਸਾ ਲਿਆ।ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੀ ਟੀਮ ਨੇ ਦੋਵਾਂ ਮੁਕਾਬਲਿਆਂ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਜੱਜਾਂ ਦੁਆਰਾ ਪ੍ਰਸੰਸਾ ਦੇ ਪਾਤਰ ਬਣੇ।ਟੀਮ ਵਿੱਚ ਲਕਸ਼ੇ ਅਤੇ ਪ੍ਰੀਸ਼ਾ ਜਮਾਤ ਦੱਸਵੀਂ, ਜਿਆ ਬਿੰਦਰਾ, ਜਿਆ ਅਰੋੜਾ ਜਮਾਤ ਨੋਵੀਂ, ਹਿਮਾਂਗ, ਅਗ੍ਰਿਮ, ਗੌਰਵ ਜਮਾਤ ਅੱਠਵੀਂ ਅਤੇ ਰੌਸ਼ਨੀ ਓਬਰਾਇ ਜਮਾਤ ਸੱਤਵੀਂ ਸ਼ਾਮਲ  ਸਨ ।  
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਦੀ ਵਧੀਆ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਕੀਤੀਆਂ ਕੋਸ਼ਿਸ਼ਾਂ ਦੀ ਪ੍ਰਸੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਹੀ ਕੰਮ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ ।
 

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply