ਸਮਰਾਲਾ, 3 ਨਵੰਬਰ (ਪੰਜਾਬ ਪੋਸਟ – ਕੰਗ) – ਬੀਤੇ ਦਿਨੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਅੰਮ੍ਰਿਤਸਰ ਸਾਹਿਬ ਵਿਖੇ ਸ਼ਾਨੋ ਸ਼ੌਕਤ ਨਾਲ
ਸਮਾਪਤ ਹੋਈਆਂ।ਇਨ੍ਹਾਂ ਖੇਡਾਂ ਵਿੱਚ ਜ਼ਿਲ੍ਹਾ ਲੁਧਿਆਣਾ ਦੀ ਪੂਰੀ ਤਰ੍ਹਾਂ ਚੜ੍ਹਤ ਰਹੀ।ਲੁਧਿਆਣਾ ਜ਼ਿਲ੍ਹਾ ਦੀਆਂ ਪ੍ਰਾਪਤੀਆਂ ਵਿੱਚ ਬਲਾਕ ਸਮਰਾਲਾ-2 ਦੇ ਵੱਖ-ਵੱਖ ਸਕੂਲਾਂ ਦਾ ਵੱਡਮੁੱਲਾ ਯੋਗਦਾਨ ਰਿਹਾ। ਸਮਰਾਲਾ-2 ਦੇ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ, ਹੇਡੋਂ, ਕੋਟਲਾ ਸ਼ਮਸ਼ਪੁਰ, ਚਹਿਲਾਂ, ਮੁੱਤੋਂ, ਘੁਲਾਲ, ਨੀਲੋਂ ਕਲਾਂ, ਲੱਧੜਾ, ਕਕਰਾਲਾ ਕਲਾਂ, ਮੁਸ਼ਕਾਬਾਦ, ਢਿੱਲਵਾਂ, ਕੋਟ ਗੰਗੂ ਰਾਏ, ਮਾਨਗੜ ਰਾਈਆਂ ਦੇ ਬੱਚਿਆਂ ਨੇ ਭਾਗ ਲਿਆ ਤੇ ਹੂੰਝਾਂ ਫੇਰ ਜਿੱਤਾਂ ਪ੍ਰਾਪਤ ਕੀਤੀਆਂ।ਕਬੱਡੀ ਨੈਸ਼ਨਲ ਸਟਾਈਲ ਲੜਕੇ ਨੇ ਪਹਿਲਾ ਸਥਾਨ, ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਨੇ ਪਹਿਲਾਂ ਸਥਾਨ, ਬੈਡਮਿੰਟਨ ਲੜਕੀਆਂ ਨੇ ਦੂਸਰਾ ਸਥਾਨ, ਸ਼ਤਰੰਜ ਲੜਕੀਆਂ ਦੂਸਰਾ ਸਥਾਨ, ਸ਼ਤਰੰਜ ਲੜਕੇ ਤੀਸਰਾ ਸਥਾਨ, ਫੁੱਟਬਾਲ ਲੜਕਿਆਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਸਮਰਾਲਾ-2 ਦੇ ਬੱਚਿਆਂ ਨੇ ਵਿਅਕਤੀਗਤ ਮੁਕਾਬਲਿਆਂ ਵਿੱਚ ਤੈਰਾਕੀ ਲੜਕੀਆਂ ਨੇ ਦੂਸਰਾ ਅਤੇ ਕਰਾਟੇ ਲੜ੍ਹਕਿਆਂ ਨੇ ਤੀਸਰਾ ਸਥਾਨ ਹਾਸਲ ਕੀਤਾ।
ਖੇਡਾਂ ਵਿੱਚ ਜਿੱਤਾਂ ਪ੍ਰਾਪਤ ਕਰਕੇ ਆਏ ਬੱਚਿਆਂ ਤੇ ਉਨ੍ਹਾਂ ਨਾਲ ਗਏ ਅਧਿਆਪਕਾਂ ਦਾ ਸਮਰਾਲਾ ਪਹੁੰਚਣ `ਤੇ ਬੀ.ਪੀ.ਈ.ਓ ਮੈਡਮ ਰੁਪਿੰਦਰ ਕੌਰ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਸ਼ਾਨਦਾਰ ਸਵਾਗਤ ਕੀਤਾ।ਬੱਚਿਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਲਈ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਗਿਆ।ਇਸ ਮੌਕੇ ਮੈਡਮ ਮਨਜੀਤ ਕੌਰ, ਪੁਸ਼ਵਿੰਦਰ ਸਿੰਘ ਕੋਟਾਲਾ, ਸੁਖਰਾਜ ਸਿੰਘ, ਕੁਲਵੀਰ ਸਿੰਘ, ਗੁਰਪ੍ਰੀਤ ਸਿੰਘ, ਪਵਨ ਕੁਮਾਰ, ਸੰਜੀਵ ਕੁਮਾਰ, ਮੈਡਮ ਰਾਜਦਵਿੰਦਰ ਕੌਰ, ਜਸਵੀਰ ਕੌਰ, ਹਰਜੀਤ ਕੌਰ, ਹਰਦੀਪ ਕੌਰ, ਗੁਰਦੀਪ ਸਿੰਘ, ਦਵਿੰਦਰ ਸਿੰਘ, ਸੁਰਿੰਦਰ ਪਾਲ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media