ਸੰਕਲਪ ਸੰਸਥਾ ਨੂੰ ਸਟੇਡੀਅਮ ਲਈ ਸੌਂਪਿਆ 10 ਲੱਖ ਦਾ ਚੈਕ
ਬਟਾਲਾ, 5 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੂਬੇ ਦੀਆਂ ਖੇਡ ਕਲੱਬਾਂ ਅਤੇ ਸੰਸਥਾਵਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਖੇਡਾਂ ਨੂੰ ਨਸ਼ਾ ਮੁਕਤ ਕਰਨ ਲਈ ਹਰ ਖੇਡ ਟੂਰਨਾਮੈਂਟ ਮੌਕੇ ਖਿਡਾਰੀਆਂ ਦਾ ਡੋਪ ਟੈਸਟ ਕਰਨ ਦੀ ਪਿਰਤ ਪਾਉਣ।ਬੀਤੀ ਸ਼ਾਮ ਪਿੰਡ ਹਰਚੋਵਾਲ ਦੇ ਬਾਬਾ ਬੰਦਾ ਸਿੰਘ ਬਹਾਦਰ ਖੇਡ ਸਟੇਡੀਅਮ ਵਿਖੇ ਸਮਾਜ ਸੇਵੀ ਸੰਸਥਾ ਸੰਕਲਪ ਵਲੋਂ ਕਰਾਏ ਹਾਕੀ ਗੋਲਡ ਕੱਪ, ਵਾਲੀਬਾਲ ਗੋਲਡ ਕਲੱਬ ਅਤੇ ਅਥਲੈਟਿਕਸ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਮੌਕੇ ਕੈਬਨਿਟ ਮੰਤਰੀ ਬਾਜਵਾ ਨੇ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਕੁਝ ਖੇਡਾਂ ਵਿੱਚ ਖਿਡਾਰੀ ਵਧੀਆ ਪ੍ਰਦਰਸ਼ਨ ਕਰਨ ਲਈ ਨਸ਼ੇ ਦਾ ਸਹਾਰਾ ਲੈਂਦੇ ਹਨ ਜੋ ਕਿ ਬਹੁਤ ਗਲਤ ਹੈ ਅਤੇ ਇਹ ਬੰਦ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਖੇਡਾਂ ਕਰਾਉਣ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨਾ ਹੁੰਦਾ ਹੈ, ਪਰ ਜੇਕਰ ਕੁੱਝ ਖਿਡਾਰੀ ਹੀ ਨਸ਼ਾ ਕਰਕੇ ਖੇਡਣਗੇ ਤਾਂ ਇਸ ਅੱਤ ਮਾੜੇ ਰੁਝਾਨ ਨੂੰ ਸਖਤੀ ਨਾਲ ਰੋਕਣਾ ਸਮਾਜ ਦੀ ਜਿੰਮੇਵਾਰੀ ਹੈ।ਉਨ੍ਹਾਂ ਖੇਡ ਸੰਸਥਾਵਾਂ ਨੂੰ ਕਿਹਾ ਕਿ ਉਹ ਖੇਡਾਂ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਡੋਪ ਟੈਸਟ ਲਾਜ਼ਮੀ ਕਰਨ।
ਹਰਚੋਵਾਲ ਦੀ ਸਮਾਜ ਭਲਾਈ ਸੰਸਥਾ ਸੰਕਪਲ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਲਏ ਸੰਕਲਪ ਦੀ ਸਰਾਹਨਾ ਕਰਦਿਆਂ ਕੈਬਨਿਟ ਮੰਤਰੀ ਬਾਜਵਾ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦਾ ਚੰਗਾ ਉਪਰਾਲਾ ਹੈ ਜਿਸ ਦੀ ਸੂਬਾ ਸਰਕਾਰ ਵਲੋਂ ਪੂਰੀ ਮਦਦ ਕੀਤੀ ਜਾਵੇਗੀ।ਬਾਜਵਾ ਨੇ ਸਟੇਡੀਅਮ ਵਿੱਚ ਪਵੇਲੀਅਨ ਦੀ ਉਸਾਰੀ ਲਈ ਮੌਕੇ ’ਤੇ 10 ਲੱਖ ਦੀ ਗਰਾਂਟ ਦਾ ਚੈਕ ਵੀ ਦਿੱਤਾ। ਉਨ੍ਹਾਂ ਕਿਹਾ ਕਿ 31 ਦਸੰਬਰ ਤੱਕ ਸਟੇਡੀਅਮ ਵਿੱਚ ਪਵੇਲੀਅਨ ਤਿਆਰ ਕਰਕੇ ਲਾਈਟਾਂ ਲਗਾ ਦਿੱਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਹਰਚੋਵਾਲ ਦਾ ਇਹ ਖੇਡ ਮੈਦਾਨ ਰਿਆੜਕੀ ਇਲਾਕੇ ਦੀ ਖੇਡ ਪਨੀਰੀ ਨੂੰ ਤਿਆਰ ਕਰੇਗਾ ਅਤੇ ਭਵਿੱਖ ਦੇ ਖਿਡਾਰੀ ਇਥੋਂ ਪੈਦਾ ਹੋਣਗੇ।ਇਸ ਤੋਂ ਪਹਿਲਾਂ ਵੀ ਬਾਜਵਾ 8 ਲੱਖ ਰੁਪਏ ਦੀ ਗਰਾਂਟ ਸਟੇਡੀਅਮ ਲਈ ਦੇ ਚੁੱਕੇ ਹਨ।ਬਾਜਵਾ ਨੇ ਖੇਡਾਂ ਵਿੱਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਨਕਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸੰਕਲਪ ਸੰਸਥਾ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਸਾਬੀ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ। ਐਸ.ਆਈ ਰਣਜੋਧ ਸਿੰਘ, ਐਸ.ਆਈ ਜੋਗਿੰਦਰ ਸਿੰਘ, ਪ੍ਰਿੰਸੀਪਲ ਕੈਪਟਨ ਸਿੰਘ, ਸ੍ਰੀ ਮੰਗਲ ਦਾਸ, ਸੋਹਨ ਸਿੰਘ ਔਲਖ, ਕਸਤੂਰੀ ਲਾਲ ਸੇਠ, ਬਲਜੀਤ ਸਿੰਘ ਭਾਮ, ਰਵਿੰਦਰ ਸਿੰਘ, ਗੁਰਤਾਰ ਸਿੰਘ, ਪ੍ਰਿਸੀਪਲ ਦੀਪਇੰਦਰ ਸਿੰਘ, ਲੈਕ ਦਿਲਬਾਗ ਸਿੰਘ, ਪ੍ਰਿੰਸੀਪਲ ਸੁਲੱਖਣ ਸਿੰਘ, ਰਣਜੋਧ ਸਿੰਘ ਰਿਆੜ, ਰਜਿੰਦਰਪਾਲ ਸਿੰਘ ਢਿੱਲੋਂ, ਦਵਿੰਦਰ ਸਿੰਘ ਪੱਪੀ, ਗੁਰਮੀਤ ਸਿੰਘ ਮਠੋਲਾ, ਅਮਰਜੀਤ ਸਿੰਘ ਹਰਚੋਵਾਲ, ਗੁਰਵਿੰਦਰ ਸਿੰਘ ਗੋਰਾ, ਐਸ ਆਈ ਪਰਮਿੰਦਰ ਸਿੰਘ ਆਦਿ ਹਾਜਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …