ਪਠਾਨਕੋਟ, 6 ਨਵੰਬਰ 2018 (ਪੰਜਾਬ ਪੋਸਟ ਬਿਊਰੋ) – 64ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਵਿੱਚ ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੀਆਂ
ਬੱਚੀਆਂ ਨੇ ਕੁਸ਼ਤੀ ਵਿੱਚ ਓਵਰ ਆਲ ਪੰਜਾਬ ਤੀਸਰਾ ਸਥਾਨ ਪ੍ਰਾਪਤ ਕਰ ਕੇ ਜਿਲੇ ਦਾ ਨਾਮ ਰੋਸਨ ਕੀਤਾ ਹੈ।ਜਿਲ੍ਹਾ ਸਿੱਖਿਆ ਅਫਸ਼ਰ ਸੈਕੰਡਰੀ ਰਵਿੰਦਰ ਕੁਮਾਰ ਨੇ ਅਪਣੇ ਦਫਤਰ ਵਿਖੇ ਜੇਤੂ ਖਿਡਾਰੀਆਂ ਨੂੰ ਹਾਰਦਿੱਕ ਸੁਭ-ਕਾਮਨਾਵਾਂ ਦਿੰਦਿਆ ਦਿੱਤੀਆਂ।
ਜਿਲ੍ਹਾ ਸਿੰਖਿਆ ਅਫਸ਼ਰ ਸੈਕੰਡਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੀਆਂ 7ਵੀਂ ਅਤੇ 8ਵੀਂ ਕਲਾਸ ਦੀਆਂ 8 ਲੜਕੀਆਂ ਨੇ ਵਰਗ 19 ਅਧੀਨ ਲਧਿਆਣਾ ਵਿਖੇ ਆਯੋਜਿਤ 64ਵੀਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਵਿੱਚ ਭਾਗ ਲਿਆ ਕੁਸ਼ਤੀ ਵਿੱਚ ਬੱਚੀਆਂ ਨੇ ਓਵਰ ਆਲ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।ਉਨ੍ਹਾਂ ਦੱਸਿਆ ਕਿ ਖੇਡ ਵਿਭਾਗ ਪਠਾਨਕੋਟ ਤੋਂ ਕੁਲਵਿੰਦਰ ਕੌਰ ਨਾਲ ਇਹ ਵਿਦਿਆਰਥਣਾਂ ਲੁਧਿਆਣਾ ਵਿਖੇ ਖੇਡਾਂ ਵਿੱਚ ਭਾਗ ਲੈਣ ਗਈਆਂ ਸਨ।ਡਿਪਟੀ ਕਮਿਸ਼ਨਰ ਪਠਾਨਕੋਟ ਰਾਮਵੀਰ ਨੇ ਵੀ ਜੇਤੂ ਰਹੀਆਂ ਬੱਚੀਆਂ ਅਤੇ ਜਿਲਾ ਖੇਡ ਵਿਭਾਗ ਨੂੰ ਸੁਭ-ਕਾਮਨਾਵਾਂ ਦਿੱਤੀਆਂ।ਇਸ ਮੋਕੇ ਨਰਿੰਦਰ ਕੁਮਾਰ ਏ.ਈ.ਓ ਪਠਾਨਕੋਟ ਅਤੇ ਹੋਰ ਸਟਾਫ ਵੀ ਮੌਜੂਦ ਸੀ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media