Wednesday, March 11, 2026

ਰੇਲ ਹਾਦਸੇ ਦੇ 21 ਪੀੜਤ ਪਰਿਵਾਰਾਂ ਨੂੰ ਪੰਜਾਬ ਰੇਡੀਓ ਲੰਦਨ ਨੇ ਵੰਡੀ ਸਹਾਇਤਾ ਰਾਸ਼ੀ

ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਦੁਸਿਹਰੇ ਵਾਲੇ ਦਿਨ ਅੰਮਿ੍ਰਤਸਰ ਵਿਖੇ ਵਾਪਰੇ ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਜਿਥੇ ਪੰਜਾਬ PPN1411201802ਸਰਕਾਰ ਨੇ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ, ਉਥੇ ਕਈ ਸਮਾਜ ਸੇਵੀ ਸੰਸਥਾਵਾਂ ਵੀ ਇੰਨਾਂ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ।ਇਸੇ ਲੜੀ ਤਹਿਤ ਅੱਜ ਪੰਜਾਬ ਰੇਡੀਓ ਲੰਦਨ ਨੇ ਮਾਰੇ ਗਏ 21 ਪਰਿਵਾਰਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਵੰਡੀ।ਲੰਦਨ ਤੋਂ ਵਿਸ਼ੇਸ਼ ਤੌਰ ’ਤੇ ਆਏ ਰੇਡੀਓ ਦੇ ਅੇਮ.ਡੀ ਸੁਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਇਹ ਕਦਮ ਸਾਡੇ ਸਰੋਤਿਆਂ ਦੀ ਪਹਿਲਕਦਮੀ ’ਤੇ ਚੁੱਕਿਆ ਗਿਆ ਹੈ।ਉਨਾਂ ਦੱਸਿਆ ਕਿ ਹਾਦਸੇ ਵਾਲੇ ਦਿਨ ਤੋਂ ਹੀ ਲੰਦਨ ਬੈਠੇ ਪ੍ਰਵਾਸੀ ਪੰਜਾਬੀਆਂ ਦੇ ਫੋਨ ਸਹਾਇਤਾ ਲਈ ਆਉਣ ਲੱਗੇ ਸਨ ਅਤੇ ਅੱਜ ਅਸੀਂ ਇਹ ਰਾਸ਼ੀ ਦੇ ਕੇ ਚੱਲੇ ਹਾਂ।ਉਨਾਂ ਨੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਣ ਲਈ ਜਿਲ੍ਹਾ ਪ੍ਰਸ਼ਸਾਨ ਅਤੇ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਕੀਤੀ ਮਦਦ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਵੀ ਕੀਤਾ।
      ਸੰਘਾ ਨੇ ਇਸ ਮੌਕੇ ਲੋੜਵੰਦਾਂ ਦੀ ਸਹਾਇਤਾ ਲਈ ਸਮਾਜ ਸੇਵੀ ਸੰਸਥਾਵਾਂ ਦੇ ਅੱਗੇ ਆਉਣ ਨੂੰ ਸ਼ੁਭ ਕਾਰਜ ਦੱਸਦੇ ਕਿਹਾ ਕਿ ਜੇਕਰ ਅਸੀਂ ਸਾਰੇ ਲੋੜਵੰਦਾਂ ਦੀ ਮਦਦ ਲਈ ਇਸੇ ਤਰਾਂ ਤਤਪਰ ਰਹੀਏ ਤਾਂ ਸਮਾਜ ਦਾ ਵੱਡਾ ਵਰਗ ਜੋ ਕਿ ਰੋਜ਼ਮਰਾ ਦੀਆਂ ਲੋੜਾਂ ਤੋਂ ਵੀ ਵਿਹੂਣਾ ਹੈ, ਦੀਆਂ ਲੋੜਾਂ ਅਸਾਨੀ ਨਾਲ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਮੇਅਰ ਕਰਮਜੀਤ ਸਿੰਘ ਰਿੰਟੂ ਨੇ ਇਸ ਮਦਦ ਲਈ ਪੰਜਾਬ ਰੇਡੀਓ ਦਾ ਧੰਨਵਾਦ ਕਰਦੇ ਕਿਹਾ ਕਿ ਇੰਨਾਂ ਨੇ ਮਦਦ ਲਈ ਰਾਬਤਾ ਕੀਤਾ ਅਤੇ ਡੀ.ਸੀ ਸਾਹਿਬ ਦੀ ਮਦਦ ਨਾਲ ਲੋੜਵੰਦ ਪਰਿਵਾਰਾਂ ਤੱਕ ਇਹ ਰਾਸ਼ੀ ਪੁੱਜਦੀ ਕਰਨ ਦਾ ਫੈਸਲਾ ਲਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਿਵਰਾਜ ਸਿੰਘ ਬੱਲ ਸਹਾਇਕ ਕਮਿਸ਼ਨਰ, ਹਰਮਿੰਦਰ ਸਿੰਘ ਬਸਰਾ, ਕੰਵਲਜੀਤ ਸਿੰਘ ਜੌਲੀ, ਜਤਿੰਦਰ ਕੌਰ ਘੁੰਮਣ, ਸਰਪੰਚ ਹਰਦੀਪ ਸਿੰਘ ਤੱਗੜ ਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply